ਸ਼ੇਅਰ ਬਾਜ਼ਾਰ ''ਚ ਮਜ਼ਬੂਤੀ , ਸੈਂਸੈਕਸ 210 ਅੰਕ ਚੜ੍ਹਿਆ
Monday, Aug 07, 2023 - 11:11 AM (IST)
ਮੁੰਬਈ (ਏਜੰਸੀ) - ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਰੁਖ ਦੇ ਵਿਚਕਾਰ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 210.43 ਅੰਕ ਚੜ੍ਹ ਕੇ 65,931.68 'ਤੇ ਪਹੁੰਚ ਗਿਆ। NSE ਨਿਫਟੀ 66.1 ਅੰਕ ਵਧ ਕੇ 19,583.10 'ਤੇ ਪਹੁੰਚ ਗਿਆ।
ਟਾਪ ਗੇਨਰਜ਼
ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾ, ਲਾਰਸਨ ਐਂਡ ਟੂਬਰੋ, ਐਨਟੀਪੀਸੀ, ਆਈਸੀਆਈਸੀਆਈ ਬੈਂਕ, ਅਲਟਰਾਟੈਕ ਸੀਮੈਂਟ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਸੀਐਲ ਟੈਕਨਾਲੋਜੀਜ਼, ਰਿਲਾਇੰਸ ਇੰਡਸਟਰੀਜ਼
ਟਾਪ ਲੂਜ਼ਰਜ਼
ਨੇਸਲੇ, ਟਾਟਾ ਸਟੀਲ, ਆਈ.ਟੀ.ਸੀ., ਇੰਡਸਇੰਡ ਬੈਂਕ, ਪਾਵਰ ਗਰਿੱਡ, ਬਜਾਜ ਫਾਈਨਾਂਸ
ਗਲੋਬਲ ਬਾਜ਼ਾਰਾਂ ਦਾ ਹਾਲ
ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.06 ਫੀਸਦੀ ਡਿੱਗ ਕੇ 86.19 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ 556.32 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8