ਭਾਰਤੀ ਬਾਜ਼ਾਰ 'ਚ ਮਜ਼ਬੂਤੀ, ਸੈਂਸੈਕਸ 100 ਅੰਕ ਉਪਰ ਉਛਲਿਆ, ਨਿਫਟੀ ਸਪਾਟ

Tuesday, Dec 13, 2022 - 10:48 AM (IST)

ਮੁੰਬਈ—ਭਾਰਤੀ ਸ਼ੇਅਰ ਬਾਜ਼ਾਰ 'ਚ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਇਸ ਦੌਰਾਨ ਸੈਂਸੈਕਸ 100 ਅੰਕਾਂ ਤੋਂ ਉੱਪਰ ਉਛਲਿਆ ਅਤੇ ਨਿਫਟੀ ਸਪਾਟ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 170 ਅੰਕਾਂ ਦੇ ਉਛਾਲ ਨਾਲ 62300 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 'ਚ 18500 ਦੇ ਉੱਪਰ ਕਾਰੋਬਾਰ ਸ਼ੁਰੂ ਹੋਇਆ। ਮੰਗਲਵਾਰ ਨੂੰ ਸ਼ੁਰੂਆਤੀ ਵਪਾਰਕ ਸੈਸ਼ਨ 'ਚ ਜੇਪੀ ਐਸੋਸੀਏਟਸ ਦੇ ਸ਼ੇਅਰਾਂ 'ਚ ਪੰਜ ਫੀਸਦੀ ਦਾ ਵਾਧਾ ਹੋਇਆ ਜਦੋਂ ਕਿ ਯੈੱਸ ਬੈਂਕ ਦੇ ਸ਼ੇਅਰਾਂ 'ਚ ਚਾਰ ਫੀਸਦੀ ਦੀ ਤੇਜ਼ੀ ਦਿਖੀ।
ਫਿਲਹਾਲ ਸੈਂਸੈਕਸ 151.36 ਅੰਕਾਂ ਦੇ ਵਾਧੇ ਨਾਲ 62,281.93 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ 'ਚ 0.24% ਦੀ ਤੇਜ਼ੀ ਹੈ। ਦੂਜੇ ਪਾਸੇ ਨਿਫਟੀ 42.25 ਅੰਕਾਂ (0.23%) ਦੀ ਤੇਜ਼ੀ ਨਾਲ 18,539.40 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।
ਗਲੋਬਲ ਬਾਜ਼ਾਰ 'ਚ ਮਜ਼ਬੂਤੀ ਤੋਂ ਬਾਅਦ ਘਰੇਲੂ ਬਾਜ਼ਾਰ 'ਚ ਵੀ ਤੇਜ਼ੀ
ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਨੇ ਚੰਗੀ ਰੈਲੀ ਦਿਖਾਈ ਸੀ। ਡਾਓ ਜੋਂਸ 528 ਅੰਕ ਯਾਨੀ 1.58 ਫੀਸਦੀ ਚੜ੍ਹਿਆ ਹੈ। ਇਸੇ ਤਰ੍ਹਾਂ, ਨੈਸਡੈਕ ਨੇ 1.26  ਫੀਸਦੀ ਅਤੇ S&P 500 'ਚ 1.43 ਫੀਸਦੀ ਦੀ ਤੇਜ਼ੀ ਦਰਜ ਕੀਤੀ। ਏਸ਼ੀਆਈ ਬਾਜ਼ਾਰ ਵੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਦਿਖ ਰਹੇ ਹਨ। ਜਾਪਾਨ ਦਾ ਨਿੱਕੇਈ 0.59 ਫੀਸਦੀ ਅਤੇ ਕੋਰੀਆ ਦਾ ਕੋਸਪੀ 0.11 ਫੀਸਦੀ ਚੜ੍ਹਿਆ ਹੈ। SGX ਨਿਫਟੀ 50 ਅੰਕਾਂ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਦਿਖ ਰਿਹਾ ਹੈ।


Aarti dhillon

Content Editor

Related News