ਜੌਨਸਨ ਬੇਬੀ ਸ਼ੈਂਪੂ 'ਤੇ ਲੱਗੀ ਰੋਕ, NCPCR ਨੇ ਜਾਰੀ ਕੀਤੇ ਹੁਕਮ

04/27/2019 11:30:55 AM

ਨਵੀਂ ਦਿੱਲੀ— ਜੌਨਸਨ ਕੰਪਨੀ ਇਕ ਵਾਰ ਫਿਰ ਵਿਵਾਦਾਂ 'ਚ ਹੈ। ਰਿਪੋਰਟਾਂ ਮੁਤਾਬਕ, 'ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ' ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਜੌਨਸਨ ਬੇਬੀ ਸ਼ੈਂਪੂ ਦੀ ਵਿਕਰੀ ਰੋਕਣ ਅਤੇ ਦੁਕਾਨਾਂ ਤੋਂ ਇਨ੍ਹਾਂ ਨੂੰ ਹਟਾਉਣ ਲਈ ਕਿਹਾ ਹੈ। ਇਸ ਸੰਬੰਧੀ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੱਤਰਾਂ ਨੂੰ ਚਿੱਠੀ ਲਿਖੀ ਗਈ ਹੈ।
 

 

ਰਾਜਸਥਾਨ ਡਰੱਗ ਕੰਟਰੋਲ ਸੰਸਥਾ ਨੇ ਹਾਲ ਹੀ 'ਚ ਜੌਨਸਨ ਬੇਬੀ ਸ਼ੈਂਪੂ ਦੇ ਨਮੂਨਿਆਂ ਦੀ ਜਾਂਚ ਕੀਤੀ ਸੀ। ਉਸ ਨੇ ਕਿਹਾ ਸੀ ਕਿ ਇਸ 'ਚ 'ਹਾਨੀਕਾਰਕ ਤੱਤ' ਹਨ, ਜਿਨ੍ਹਾਂ ਨਾਲ ਕੈਂਸਰ ਹੋ ਸਕਦਾ ਹੈ।
ਰਿਪੋਰਟਾਂ ਮੁਤਾਬਕ, ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨ. ਸੀ. ਪੀ. ਸੀ. ਆਰ.) ਨੇ ਅਗਲੇ ਨੋਟਿਸ ਤਕ ਇਨ੍ਹਾਂ ਪ੍ਰਾਡਕਟਸ ਦੀ ਵਿਕਰੀ 'ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਹੈ। ਉੱਥੇ ਹੀ, ਜੌਨਸਨ ਕੰਪਨੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੀ ਦੁਬਾਰਾ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਸਰਕਾਰ ਨੇ ਜੋ ਜਾਂਚ ਕੀਤੀ ਹੈ ਉਹ ਤੱਥਹੀਣ ਹੈ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕੰਪਨੀ ਨੇ ਕਿਹਾ ਕਿ ਉਸ ਨੂੰ ਐੱਨ. ਸੀ. ਪੀ. ਸੀ. ਆਰ. ਦੇ ਕਿਸੇ ਵੀ ਹੁਕਮ ਦੀ ਜਾਣਕਾਰੀ ਨਹੀਂ ਹੈ। ਇਸ ਤਰ੍ਹਾਂ ਦਾ ਕੋਈ ਵੀ ਹੁਕਮ ਸਿਰਫ ਕੁਝ ਸ਼ਰਤਾਂ ਤਹਿਤ ਜਾਰੀ ਕੀਤਾ ਜਾ ਸਕਦਾ ਹੈ। ਬਾਲ ਅਧਿਕਾਰ ਸੰਸਥਾ ਨੇ ਡਰੱਗ ਕੰਟਰੋਲ ਸੰਸਥਾ ਰਾਜਸਥਾਨ ਨੂੰ ਜੌਨਸਨ ਬੇਬੀ ਟੈਲਕਮ ਪਾਊਡਰ ਦੀ ਪ੍ਰੀਖਣ ਰਿਪੋਰਟ ਵੀ ਜਲਦ ਤੋਂ ਜਲਦ ਭੇਜਣ ਨੂੰ ਕਿਹਾ ਹੈ।


Related News