ਕਮਜ਼ੋਰ ਸੰਸਾਰਕ ਸੰਕੇਤਾਂ ਵਿਚਾਲੇ ਸ਼ੁਰੂਆਤੀ ਕਾਰੋਬਾਰ ''ਚ ਸ਼ੇਅਰ ਬਾਜ਼ਾਰਾਂ ''ਚ ਗਿਰਾਵਟ

Thursday, Nov 03, 2022 - 11:20 AM (IST)

ਮੁੰਬਈ- ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਖ਼ ਦੇ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਮੁੱਖ ਸ਼ੇਅਰ ਸੂਚਕਾਂਕਾਂ 'ਚ ਗਿਰਾਵਟ ਹੋਈ ਅਤੇ ਸੈਂਸੈਕਸ 420 ਅੰਕ ਤੋਂ ਜ਼ਿਆਦਾ ਟੁੱਟ ਗਿਆ।  ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 420.95 ਅੰਕ ਡਿੱਗ ਕੇ 60,485.14 'ਤੇ ਆ ਗਿਆ। ਵਿਆਪਕ ਐੱਨ.ਐੱਸ.ਈ. ਨਿਫਟੀ 123.65 ਅੰਕ ਡਿੱਗ ਕੇ 17,959.20 ਅੰਕ 'ਤੇ ਸੀ।
ਹਾਲਾਂਕਿ ਬਾਅਦ 'ਚ ਦੋਵਾਂ ਸੂਚਕਾਂਕ ਕੁਝ ਹੱਦ ਤੱਕ ਨੁਕਸਾਨ ਤੋਂ ਉਭਰ ਗਏ ਅਤੇ ਫਿਰ ਸੈਂਸੈਕਸ 81 ਅੰਕ ਦੀ ਗਿਰਾਵਟ ਦੇ ਨਾਲ 60,825.09 ਅੰਕ 'ਤੇ ਅਤੇ ਨਿਫਟੀ 23.40 ਅੰਕ ਦੀ ਗਿਰਾਵਟ ਦੇ ਨਾਲ 18,059.45 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। 
ਸੈਂਸੈਕਸ 'ਚ ਟੈੱਕ ਮਹਿੰਦਰਾ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸੇਜ਼, ਇੰਫੋਸਿਸ, ਨੈਸਲੇ ਅਤੇ ਪਾਵਰ ਗ੍ਰਿਡ ਡਿੱਗਣ ਵਾਲੇ ਪ੍ਰਮੁੱਖ ਸ਼ੇਅਰਾਂ 'ਚ ਸ਼ਾਮਲ ਸਨ।
ਦੂਜੇ ਪਾਸੇ ਟਾਈਟਨ, ਐਕਸਿਸ ਬੈਂਕ, ਭਾਰਤੀ ਏਅਰਟੈੱਲ, ਆਈ.ਟੀ.ਸੀ. ਅਤੇ ਮਾਰੂਤੀ 'ਚ ਮਜ਼ਬੂਤੀ ਸੀ। ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਨੁਕਸਾਨ 'ਚ ਕਾਰੋਬਾਰ ਕਰ ਰਹੇ ਸਨ। ਅਮਰੀਕੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਏ। 


Aarti dhillon

Content Editor

Related News