ਸ਼ੇਅਰ ਬਾਜ਼ਾਰਾਂ ''ਚ ਤੇਜ਼ੀ ਜਾਰੀ, ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 471 ਅੰਕ ਚੜ੍ਹਿਆ
Monday, Nov 06, 2023 - 10:57 AM (IST)
ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਲਗਾਤਾਰ ਤੀਜੇ ਸੈਸ਼ਨ 'ਚ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 471.45 ਅੰਕ ਦੀ ਛਾਲ ਮਾਰ ਕੇ 64,835.23 'ਤੇ ਪਹੁੰਚ ਗਿਆ। ਨਿਫਟੀ 126.75 ਅੰਕ ਵਧ ਕੇ 19,357.35 'ਤੇ ਪਹੁੰਚ ਗਿਆ। ਸੈਂਸੈਕਸ ਦੀਆਂ ਕੰਪਨੀਆਂ ਵਿੱਚ ਮੁੱਖ ਤੌਰ 'ਤੇ ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਨੇਸਲੇ, ਜੇਐਸਡਬਲਯੂ ਸਟੀਲ, ਇੰਡਸਇੰਡ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਵਧੇ।
ਇਹ ਵੀ ਪੜ੍ਹੋ - 'ਜ਼ਹਿਰੀਲੇ ਧੂੰਏਂ' ਦੀ ਲਪੇਟ 'ਚ ਦਿੱਲੀ, 500 ਤੋਂ ਪਾਰ AQI, ਟਾਪ-10 ਪ੍ਰਦੂਸ਼ਿਤ ਸ਼ਹਿਰਾਂ 'ਚ ਮੁੰਬਈ ਤੇ ਕੋਲਕਾਤਾ ਸ਼ਾਮਿਲ
ਇਸ ਦੌਰਾਨ ਭਾਰਤੀ ਸਟੇਟ ਬੈਂਕ (ਐੱਸਬੀਆਈ) ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਘਾਟੇ ਵਿੱਚ ਸਨ। ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ 'ਚ ਤੇਜ਼ੀ ਰਹੀ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.37 ਫ਼ੀਸਦੀ ਵਧ ਕੇ 85.20 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 12.43 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੁੱਕਰਵਾਰ ਨੂੰ, ਬੀਐੱਸਈ 282.88 ਅੰਕ ਜਾਂ 0.44 ਫ਼ੀਸਦੀ ਵਧ ਕੇ 64,363.78 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 97.35 ਅੰਕ ਜਾਂ 0.51 ਫ਼ੀਸਦੀ ਵਧ ਕੇ 19,230.60 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਮੰਗੇ ਸੀ 400 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8