ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਆਈ ਤੇਜ਼ੀ, ਨਿਫਟੀ 45 ਅੰਕ ਵਧਿਆ
Monday, Aug 21, 2023 - 10:44 AM (IST)
ਮੁੰਬਈ (ਏਜੰਸੀ) - ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨ ਦੇ ਵਿਚਕਾਰ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 145.44 ਅੰਕ ਚੜ੍ਹ ਕੇ 65,094.10 'ਤੇ ਪਹੁੰਚ ਗਿਆ। NSE ਨਿਫਟੀ 45.05 ਅੰਕ ਵਧ ਕੇ 19,355.20 'ਤੇ ਪਹੁੰਚ ਗਿਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਪਾਵਰ ਗਰਿੱਡ, NTPC, JSW ਸਟੀਲ, HCL ਟੈਕਨਾਲੋਜੀਜ਼, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਟਾਟਾ ਸਟੀਲ ਅਤੇ ਟਾਟਾ ਮੋਟਰਜ਼ ਵਿੱਚ ਵਾਧਾ ਹੋਇਆ।
ਇਹ ਵੀ ਪੜ੍ਹੋ : ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ: ਧੀ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਪਿਓ, ਮਰਦੇ ਹੋਏ ਇੰਝ ਬਚਾਈ ਧੀ ਦੀ ਜਾਨ
ਦੂਜੇ ਪਾਸੇ ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਹਿੰਦੁਸਤਾਨ ਯੂਨੀਲੀਵਰ ਅਤੇ ਬਜਾਜ ਫਿਨਸਰਵ ਵਿੱਚ ਗਿਰਾਵਟ ਹੁੰਦੀ ਹੋਈ ਦਰਜ ਕੀਤੀ ਗਈ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੀ ਫ਼ਾਇਦੇ ਵਿੱਚ ਰਹੇ, ਜਦਕਿ ਹਾਂਗਕਾਂਗ ਦਾ ਹੈਂਗਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ 'ਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਰੁਖ ਨਾਲ ਬੰਦ ਹੋਇਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.81 ਫ਼ੀਸਦੀ ਵਧ ਕੇ 85.47 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਰਿਹਾ।
ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8