ਸ਼ੇਅਰ ਬਾਜ਼ਾਰ 'ਚ ਮਜ਼ਬੂਤੀ : ਸੈਂਸੈਕਸ 'ਚ 300 ਤੋਂ ਵਧ ਅੰਕਾਂ ਦਾ ਵਾਧਾ , ਨਿਫਟੀ ਵੀ ਚੜ੍ਹ ਕੇ ਖੁੱਲ੍ਹਿਆ

Friday, Nov 12, 2021 - 09:57 AM (IST)

ਸ਼ੇਅਰ ਬਾਜ਼ਾਰ 'ਚ ਮਜ਼ਬੂਤੀ : ਸੈਂਸੈਕਸ 'ਚ 300 ਤੋਂ ਵਧ ਅੰਕਾਂ ਦਾ ਵਾਧਾ , ਨਿਫਟੀ ਵੀ ਚੜ੍ਹ ਕੇ ਖੁੱਲ੍ਹਿਆ

ਮੁੰਬਈ - ਲਗਾਤਾਰ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਰਹੀ। BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਅਤੇ NSE ਦਾ ਨਿਫਟੀ ਦੋਵੇਂ ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਸੈਂਸੈਕਸ 341.76 ਅੰਕ ਜਾਂ 0.57 ਫੀਸਦੀ ਦੇ ਵਾਧੇ ਨਾਲ ਖੁੱਲ੍ਹਿਆ ਅਤੇ ਇਕ ਵਾਰ ਫਿਰ 60 ਹਜ਼ਾਰ ਦੇ ਪੱਧਰ 'ਤੇ ਪਹੁੰਚ ਗਿਆ। ਫਿਲਹਾਲ ਸੈਂਸੈਕਸ 60,231.12 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਨਿਫਟੀ ਵੀ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਕਾਰੋਬਾਰ ਦੀ ਸ਼ੁਰੂਆਤ 'ਚ ਨਿਫਟੀ 91.60 ਅੰਕ ਜਾਂ ਪਿਛਲੇ ਬੰਦ ਦੇ ਮੁਕਾਬਲੇ 0.51 ਫੀਸਦੀ ਵਧ ਕੇ 17965.20 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਨਿਫਟੀ 'ਤੇ ਲਾਭ ਨਾਲ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੀ ਗੱਲ ਕਰੀਏ ਤਾਂ ਹਿੰਡਾਲਕੋ ਅਤੇ HDFC ਲਾਈਫ ਲਗਭਗ 2% ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਟੈੱਕ ਮਹਿੰਦਰਾ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਸ਼ੇਅਰ ਵੀ 1.5% ਦੇ ਨੇੜੇ ਹਨ। ਬਜਾਜ ਫਾਈਨੈਂਸ਼ੀਅਲ ਸਰਵਿਸਿਜ਼, ਇਨਫੋਸਿਸ ਅਤੇ ਵਿਪਰੋ ਵੀ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ।


author

Harinder Kaur

Content Editor

Related News