ਸ਼ੇਅਰ ਬਾਜ਼ਾਰ : ਸੈਂਸੈਕਸ 294 ਅੰਕ ਚੜ੍ਹਿਆ ਤੇ ਨਿਫਟੀ 17616 ਦੇ ਪੱਧਰ 'ਤੇ ਖੁੱਲ੍ਹਿਆ
Monday, Oct 04, 2021 - 10:03 AM (IST)
ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 294.90 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 59060.48 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.80 ਅੰਕਾਂ ਭਾਵ 0.48 ਫੀਸਦੀ ਦੇ ਵਾਧੇ ਨਾਲ 17615.80 'ਤੇ ਖੁੱਲ੍ਹਿਆ। ਸ਼ੁਰੂਆਤੀ ਵਪਾਰ ਵਿੱਚ 1516 ਸ਼ੇਅਰ ਵਧੇ 339 ਸ਼ੇਅਰ ਗਿਰਾਵਟ ਅਤੇ 133 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਟਾਪ ਗੇਨਰਜ਼
ਐਨ.ਟੀ.ਪੀ.ਸੀ., ਐਮ.ਐਂਡ.ਐਮ., ਭਾਰਤੀ ਏਅਰਟੈਲ, ਬਜਾਜ ਫਿਨਸਰਵ, ਡਾ.ਰੈੱਡੀ, ਸਟੇਟ ਬੈਂਕ, ਬਜਾਜ ਫਾਇਨਾਂਸ,ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐਫ.ਸੀ., ਐੱਚ.ਸੀ.ਐੱਲ. ਟੇਕ, ਰਿਲਾਇੰਸ, ਇੰਡਸਇੰਡ ਬੈਂਕ, ਐਕਸਿਸ ਬੈਂਕ,ਮਾਰੂਤੀ,ਸਨ ਫਾਰਮਾ, ਇੰਫੋਸਿਸ, ਟੇਕ ਮਹਿੰਦਰਾ, ਬਜਾਜ ਆਟੋ, ਕੋਟਕ ਬੈਂਕ, ਆਈਟੀਸੀ, ਅਲਟਰਾਟੈਕ ਸੀਮੈਂਟ, ਪਾਵਰ ਗਰਿੱਡ, ਟੀਸੀਐਸ, ਏਸ਼ੀਅਨ ਪੇਂਟਸ ਅਤੇ ਐਲ.ਐਂਡ.ਟੀ.
ਟਾਪ ਲੂਜ਼ਰਜ਼
ਹਿੰਦੁਸਤਾਨ ਯੂਨੀਲੀਵਰ, ਨੇਸਲੇ ਇੰਡੀਆ, ਟਾਟਾ ਸਟੀਲ, ਟਾਈਟਨ
ਵਾਧਾ ਲੈ ਕੇ ਬੰਦ ਹੋਏ ਅਮਰੀਕੀ ਸ਼ੇਅਰ ਬਾਜ਼ਾਰ
ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਮਜ਼ਬੂਤੀ ਨਾਲ ਬੰਦ ਹੋਏ। ਉਸ ਨੂੰ ਸਕਾਰਾਤਮਕ ਆਰਥਿਕ ਅੰਕੜਿਆਂ ਅਤੇ ਬੁਨਿਆਦੀ ਢਾਂਚਾ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਦੁਆਰਾ ਸਮਰਥਨ ਪ੍ਰਾਪਤ ਹੋਇਆ। ਡਾਓ ਜੋਨਸ 1.43% ਦੀ ਛਲਾਂਗ ਲਗਾ ਕੇ 34,326.46 'ਤੇ ਬੰਦ ਹੋਇਆ ਸੀ। ਐੱਸ.ਐਂਡ.ਪੀ. 500 ਵਿਚ 1.14 ਫ਼ੀਸਦੀ ਦੀ ਤੇਜ਼ੀ ਆਈ ਅਤੇ ਇਹ 4,357.04 'ਤੇ ਰਿਹਾ। ਨੈਸਡੈਕ 0.82 ਫ਼ੀਸਦੀ ਦੇ ਵਾਧੇ ਨਾਲ 14,566.70 'ਤੇ ਬੰਦ ਹੋਇਆ।