ਸ਼ੇਅਰ ਬਾਜ਼ਾਰ : ਸੈਂਸੈਕਸ 'ਚ 326 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਚੜ੍ਹ ਕੇ ਖੁੱਲ੍ਹਿਆ
Tuesday, Feb 15, 2022 - 10:10 AM (IST)
 
            
            ਮੁੰਬਈ - ਹਫਤੇ ਦੇ ਦੂਜੇ ਦਿਨ ਅੱਜ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 326 ਅੰਕ ਚੜ੍ਹ ਕੇ 56,731 'ਤੇ ਖੁੱਲ੍ਹਿਆ ਅਤੇ ਹੁਣ 414 ਅੰਕ ਵਧ ਕੇ 56,820 'ਤੇ ਕਾਰੋਬਾਰ ਕਰ ਰਿਹਾ ਹੈ।। ਇਸਦੇ 30 ਸਟਾਕਾਂ ਵਿੱਚੋਂ, 3 ਗਿਰਾਵਟ ਵਿੱਚ ਹਨ ਅਤੇ 27 ਲਾਭ ਵਿੱਚ ਹਨ। ਸੈਂਸੈਕਸ ਵਿੱਚ ਸੂਚੀਬੱਧ ਕੰਪਨੀਆਂ ਵਿੱਚੋਂ 1,720 ਸਟਾਕ ਲਾਭ ਵਿੱਚ ਹਨ ਅਤੇ 758 ਵਿੱਚ ਗਿਰਾਵਟ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਕੱਲ੍ਹ ਦੇ 255.11 ਲੱਖ ਕਰੋੜ ਰੁਪਏ ਦੇ ਮੁਕਾਬਲੇ ਅੱਜ 257.64 ਲੱਖ ਕਰੋੜ ਰੁਪਏ ਹੈ। ਯਾਨੀ ਇਸ 'ਚ ਕਰੀਬ 2 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਟਾਪ ਗੇਨਰਜ਼
ਬਜਾਜ ਫਿਨਸਰਵ, ਵਿਪਰੋ, ਏਅਰਟੈੱਲ, ਟੈਕ ਮਹਿੰਦਰਾ, ਟੀਸੀਐਸ, ਇਨਫੋਸਿਸ, ਲਾਰਸਨ ਐਂਡ ਟੂਬਰੋ, ਐਚਸੀਐਲ ਟੈਕ ,ਬਜਾਜ ਫਾਇਨਾਂਸ, ਐਸਬੀਆਈ, ਟਾਈਟਨ, ਐਚਡੀਐਫਸੀ, ਇੰਡਸਇੰਡ ਬੈਂਕ, ਕੋਟਕ ਬੈਂਕ, ਟਾਟਾ ਸਟੀਲ, ਆਈਟੀਸੀ
ਟਾਪ ਲੂਜ਼ਰਜ਼
ਆਈਸੀਆਈਸੀਆਈ ਬੈਂਕ, ਡਾ. ਰੈੱਡੀ, ਪਾਵਰਗ੍ਰਿਡ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 16,933 'ਤੇ ਖੁੱਲ੍ਹਿਆ ਅਤੇ ਹੁਣ 106 ਅੰਕ ਚੜ੍ਹ ਕੇ 16,960 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸ਼ੇਅਰਾਂ 'ਚੋਂ 43 ਲਾਭ 'ਚ ਅਤੇ 7 ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼
ਵਿਪਰੋ, ਟੈਕ ਮਹਿੰਦਰਾ, ਟਾਈਟਨ , ਬਜਾਜ ਫਿਨਸਰਵ
ਟਾਪ ਲੂਜ਼ਰਜ਼
ਸਿਪਲਾ, ਆਇਸ਼ਰ ਮੋਟਰਜ਼, ਭਾਰਤ ਪੈਟਰੋਲੀਅਮ, ਇੰਡੀਅਨ ਆਇਲ , ਆਈਸੀਆਈਸੀਆਈ ਬੈਂਕ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            