ਸ਼ੇਅਰ ਬਾਜ਼ਾਰ : ਪਹਿਲੀ ਵਾਰ 49 ਹਜ਼ਾਰ ਉੱਪਰ ਖੁੱਲਿ੍ਹਆ ਸੈਂਸੈਕਸ, ਨਿਫਟੀ ’ਚ 84 ਅੰਕਾਂ ਦਾ ਵਾਧਾ

Monday, Jan 11, 2021 - 10:31 AM (IST)

ਮੁੰਬਈ — ਅੱਜ ਸੋਮਵਾਰ ਨੂੰ ਹਫਤੇ ਦੇ ਪਹਿਲੇ ਵਪਾਰਕ ਦਿਨ ਘਰੇਲੂ ਸ਼ੇਅਰ ਬਾਜ਼ਾਰ ’ਚ ਵਾਧੇ ਦਾ ਸਿਲਸਿਲਾ ਜਾਰੀ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 329.33 ਅੰਕ  ਭਾਵ 0.68 ਪ੍ਰਤੀਸ਼ਤ ਦੀ ਤੇਜ਼ੀ ਨਾਲ 49,111.84 ’ਤੇ ਖੁੱਲਿ੍ਹਆ ਹੈ। ਇਹ ਸੈਂਸੈਕਸ ਦਾ ਸਭ ਤੋਂ ਉੱਚਾ ਪੱਧਰ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.90 ਅੰਕ ਭਾਵ 0.58% ਦੇ ਵਾਧੇ ਨਾਲ 14,431.20 ’ਤੇ ਖੁੱਲਿ੍ਹਆ ਹੈ। ਇਸ ਭਾਰੀ ਵਾਧੇ ਕਾਰਨ ਬੀ ਐਸ ਸੀ ਉੱਤੇ ਸੂਚੀਬੱਧ ਕੰਪਨੀਆਂ ਦਾ ਕੁਲ ਬਾਜ਼ਾਰ ਪੂੰਜੀਕਰਣ 196.93 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ।

ਅੱਜ 1270 ਸ਼ੇਅਰਾਂ ’ਚ ਤੇਜ਼ੀ ਰਹੀ ਅਤੇ 307 ਸਟਾਕ ’ਚ ਗਿਰਾਵਟ ਆਈ। 86 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਨਿਵੇਸ਼ਕ ਕੇਂਦਰੀ ਬਜਟ ਤੋਂ ਪਹਿਲਾਂ ਨਿਵੇਸ਼ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਮਾਰਕੀਟ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਵਾਰ ਦਾ ਬਜਟ ਕੋਰੋਨਾ ਦੇ ਕਾਰਨ ਉਮੀਦ ਅਨੁਸਾਰ ਨਹੀਂ ਹੋਵੇਗਾ, ਜਿਸ ਕਾਰਨ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦਾ ਮਾਹੌਲ ਜਾਰੀ ਹਨ। ਪਿਛਲੇ ਹਫਤੇ ਸੈਂਸੈਕਸ 913.53 ਅੰਕ ਭਾਵ 1.90 ਪ੍ਰਤੀਸ਼ਤ ਮਜਬੂਤ ਹੋਇਆ ਅਤੇ ਨਿਫਟੀ ਵਿਚ 328.75 ਅੰਕ ਭਾਵ 2.34 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲਿਆ।

ਟਾਪ ਗੇਨਰਜ਼

ਐਨ.ਟੀ.ਪੀ.ਸੀ., ਪਾਵਰ ਗਰਿੱਡ, ਬੀ.ਪੀ.ਸੀ.ਐਲ., ਡਾ. ਰੈਡੀ, ਆਈ.ਟੀ.ਸੀ.

ਟਾਪ ਗੇਨਰਜ਼

ਵਿਪਰੋ, ਐਮ ਐਂਡ ਐਮ, ਗ੍ਰੈਸੀਮ, ਆਈਸ਼ਰ ਮੋਟਰਜ਼ , ਗੇਲ 

ਇਹ ਵੀ ਪਡ਼੍ਹੋ : ਬਰਡ ਫਲੂ ਦੇ ਪ੍ਰਭਾਵ ਕਾਰਨ ਸਸਤਾ ਹੋਇਆ ਅੰਡਾ, 3 ਰੁਪਏ ਪੀਸ ਤੱਕ ਪਹੁੰਚੀ ਕੀਮਤ

ਸੈਕਟਰਲ ਇੰਡੈਕਸ

ਸਾਰੇ ਸੈਕਟਰ ਹਰੇ ਚਿੰਨ੍ਹ ਤੇ ਖੁੱਲ੍ਹ ਗਏ। ਇਨ੍ਹਾਂ ਵਿਚ ਫਾਰਮਾ, ਆਈਟੀ, ਐਫਐਮਸੀਜੀ, ਮੈਟਲ, ਵਿੱਤ ਸੇਵਾਵਾਂ, ਰੀਅਲਟੀ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ ਅਤੇ ਆਟੋ ਸ਼ਾਮਲ ਹਨ।

‘ਟਾਪ 7 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ’ਚ 1,37,396.66 ਕਰੋਡ਼ ਰੁਪਏ ਦਾ ਵਾਧਾ’

ਦੇਸ਼ ਦੀਆਂ 10 ਸਭ ਤੋਂ ਜ਼ਿਆਦਾ ਮੁੱਲਵਾਨ ਕੰਪਨੀਆਂ ’ਚੋਂ 7 ਦੇ ਬਾਜ਼ਾਰ ਪੂੰਜੀਕਰਣ ’ਚ ਪਿਛਲੇ ਹਫਤੇ ਸੰਯੁਕਤ ਰੂਪ ਨਾਲ 1,37,396.66 ਕਰੋਡ਼ ਰੁਪਏ ਦਾ ਵਾਧਾ ਹੋਇਆ। ਇਸ ’ਚ ਸਭ ਤੋਂ ਜ਼ਿਆਦਾ ਲਾਭ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਰਹੀ। ਟੀ. ਸੀ. ਐੱਸ. ਤੋਂ ਇਲਾਵਾ ਜਿਨ੍ਹਾਂ ਹੋਰ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਐੱਮ. ਕੈਪ.) ’ਚ ਤੇਜ਼ੀ ਦਰਜ ਕੀਤੀ ਗਈ, ਉਨ੍ਹਾਂ ’ਚ ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਲਿ. (ਐੱਚ. ਯੂ. ਐੱਲ.), ਇਨਫੋਸਿਸ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਭਾਰਤੀ ਏਅਰਟੈੱਲ ਸ਼ਾਮਲ ਹਨ। ਦੂਜੀ ਪਾਸੇ, ਰਿਲਾਇੰਸ ਇੰਡਸਟਰੀਜ਼ ਲਿ. (ਆਰ. ਆਈ. ਐੱਲ.), ਕੋਟਕ ਮਹਿੰਦਰਾ ਬੈਂਕ ਅਤੇ ਬਜਾਜ ਫਾਈਨਾਂਸ ਦੇ ਬਾਜ਼ਾਰ ਪੂੰਜੀਕਰਣ ’ਚ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪਡ਼੍ਹੋ : ਲਗਾਤਾਰ ਵਧ ਰਹੀ ਹੈ ਐਲੋਨ ਮਸਕ ਦੀ ਦੌਲਤ, ਜਲਦ ਬਣ ਸਕਦੇ ਹਨ ਦੁਨੀਆ ਦੇ ਪਹਿਲੇ trillionaire

ਵੱਡੇ ਆਰਥਿਕ ਅੰਕੜੇ, ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਕੌਮਾਂਤਰੀ ਪ੍ਰਵਿਰਤੀ ਤੈਅ ਕਰਨਗੇ ਬਾਜ਼ਾਰ ਦੀ ਚਾਲ

ਘਰੇਲੂ ਸ਼ੇਅਰ ਬਾਜ਼ਾਰ ਦੀ ਚਾਲ ਇਸ ਹਫਤੇ ਮਹਿੰਗਾਈ ਸਮੇਤ ਵੱਡੇ ਆਰਥਿਕ ਅੰਕੜਿਆਂ ਦਾ ਐਲਾਨ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਤੋਂ ਇਲਾਵਾ ਕੌਮਾਂਤਰੀ ਰੁਖ ਨਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਨੇ ਇਹ ਅਨੁਮਾਨ ਜਤਾਇਆ ਹੈ। ਕੌਮਾਂਤਰੀ ਪੱਧਰ ’ਤੇ ਸਾਕਾਰਾਤਮਕ ਰੁਖ, ‘ਕੋਵਿਡ-19’ ਟੀਕੇ ਨਾਲ ਜੁਡ਼ੀਆਂ ਖਬਰਾਂ ਅਤੇ ਆਰਥਿਕ ਮੁੜ ਸੁਰਜੀਤ ਨੂੰ ਲੈ ਕੇ ਉਮੀਦ ਤੋਂ ਭਾਰਤੀ ਸ਼ੇਅਰ ਬਾਜ਼ਾਰ ਪਿਛਲੇ ਹਫਤੇ ਲੱਗਭੱਗ ਹਰ ਦਿਨ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ।

ਇਹ ਵੀ ਪਡ਼੍ਹੋ : ਸਸਤੇ 'ਚ ਸਿਲੰਡਰ ਖਰੀਦਣ ਲਈ Pocket wallet ਜ਼ਰੀਏ ਕਰੋ ਬੁਕਿੰਗ, ਮਿਲੇਗਾ 50 ਰੁਪਏ ਦਾ ਕੈਸ਼ਬੈਕ

ਪਿਛਲੇ ਕੁੱਝ ਹਫਤਿਆਂ ਤੋਂ ਬਾਜ਼ਾਰ ’ਚ ਤੇਜ਼ੀ ਦੀ ਇਹੀ ਪ੍ਰਵਿਰਤੀ ਰਹੀ ਹੈ। ਰੇਲੀਗੇਅਰ ਬ੍ਰੋਕਿੰਗ ਲਿ. ਦੇ ਉਪ-ਪ੍ਰਧਾਨ ਅਜਿਤ ਮਿਸ਼ਰਾ ਨੇ ਕਿਹਾ,‘‘ਸੂਚਨਾ ਤਕਨੀਕੀ ਕੰਪਨੀ ਟੀ. ਸੀ. ਐੱਸ. ਦਾ ਵਿੱਤੀ ਨਤੀਜਾ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਆਇਆ। ਬਾਜ਼ਾਰ ’ਤੇ ਇਸ ਦਾ ਅਸਰ ਹੋਵੇਗਾ। ਜ਼ਿਆਦਾ ਖਰੀਦਦਾਰੀ ਦੇ ਸੰਕੇਤ ਦੇ ਬਾਵਜੂਦ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਨਿਰੰਤਰ ਖਰੀਦਦਾਰੀ ਨਾਲ ਬਾਜ਼ਾਰ ਲਗਾਤਾਰ ਨਵੀਂ ਉਚਾਈ ’ਤੇ ਬਣਿਆ ਹੋਇਆ ਹੈ। ਇਸ ਹਫਤੇ ਜਾਰੀ ਹੋਣ ਵਾਲੇ ਵੱਡੇ ਆਰਥਿਕ ਅੰਕੜਿਆਂ ਦੇ ਨਾਲ ਕੰਪਨੀਆਂ ਦੇ ਤਿਮਾਹੀ ਨਤੀਜੇ ਮੁੱਖ ਰੂਪ ਨਾਲ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੇ।’’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News