ਸ਼ੇਅਰ ਬਾਜ਼ਾਰ: 282 ਅੰਕ ਟੁੱਟਿਆ ਸੈਂਸੈਕਸ, ਨਿਫਟੀ ਵੀ ਡਿੱਗਾ

Wednesday, Jun 23, 2021 - 04:23 PM (IST)

ਮੁੰਬਈ - ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਦਿਨ ਭਰ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 282.63 ਅੰਕ ਭਾਵ 0.54 ਪ੍ਰਤੀਸ਼ਤ ਦੀ ਗਿਰਾਵਟ ਨਾਲ 52,306.08 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 85.80 ਅੰਕ ਭਾਵ 0.54% ਦੀ ਗਿਰਾਵਟ ਦੇ ਨਾਲ 15,686.95 'ਤੇ ਬੰਦ ਹੋਇਆ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 130.31 ਅੰਕ ਭਾਵ 0.24% ਦੀ ਗਿਰਾਵਟ ਨਾਲ ਬੰਦ ਹੋਇਆ ਸੀ।

ਜਾਪਾਨ ਦੇ ਨਿੱਕੇਈ ਇੰਡੈਕਸ ਨੂੰ ਛੱਡ ਕੇ, ਏਸ਼ੀਆ ਦੇ ਬਾਕੀ ਮਹੱਤਵਪੂਰਨ ਸਟਾਕ ਮਾਰਕੀਟ ਮਜ਼ਬੂਤੀ ਨਾਲ ਬੰਦ ਹੋਏ। ਨਿੱਕੇਈ ਜੋ ਕੱਲ੍ਹ 3.09% ਦੇ ਉਛਾਲ ਨਾਲ ਬੰਦ ਹੋਇਆ ਸੀ ਅੱਜ ਇਸ ਨੇ 0.04% ਦੀ ਗਿਰਾਵਟ ਦਰਜ ਕੀਤੀ ਪਰ ਹਾਂਗ ਕਾਂਗ ਦੇ ਹੈਂਗ ਸੇਂਗ ਵਿਚ 1.96% ਦੀ ਤੇਜ਼ੀ ਆਈ। ਚੀਨ ਦੇ ਸ਼ੰਘਾਈ ਕੰਪੋਜ਼ਿਟ ਨੇ 0.25% ਦਾ ਵਾਧਾ ਦਰਜ ਕੀਤਾ। ਕੋਰੀਆ ਦਾ ਕੋਪਸੀ 0.38% ਦੇ ਲਾਭ ਨਾਲ ਬੰਦ ਹੋਇਆ। ਆਸਟਰੇਲੀਆ ਦਾ ਆਲ ਆਰਡਰਿਨਰੀ ਤਕਰੀਬਨ 0.53% ਟੁੱਟਿਆ ਹੈ।

ਟਾਪ ਗੇਨਰਜ਼

ਮਾਰੂਤੀ, ਟਾਈਟਨ, ਬਜਾਜ ਫਿਨਸਰਵ, ਓ.ਐੱਨ.ਜੀ.ਸੀ , M&M

ਟਾਪ ਲੂਜ਼ਰਜ਼

ਅਡਾਨੀ ਪੋਰਟਸ, ਡਿਵਿਸ ਲੈਬ, ਜੇਏਸਡਬਲਯੂ ਸਟੀਲ, ਸ਼੍ਰੀ ਸੀਮੈਂਟ ਅਤੇ ਵਿਪਰੋ
 


Harinder Kaur

Content Editor

Related News