ਸ਼ੁਰੂਆਤੀ ਕਾਰੋਬਾਰ ''ਚ ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ ਅਤੇ ਨਿਫਟੀ ''ਚ ਉਛਾਲ

Wednesday, Mar 22, 2023 - 11:16 AM (IST)

ਨਵੀਂ ਦਿੱਲੀ- ਚੰਗੇ ਗਲੋਬਲ ਸੰਕੇਤਾਂ ਦੇ ਚੱਲਦੇ ਭਾਰਤੀ ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਸੈਂਸੈਕਸ 58350 ਦੇ ਪਾਰ ਟ੍ਰੇਡ ਕਰ ਰਿਹਾ ਹੈ। ਬੈਂਕ ਨਿਫਟੀ 40000 ਅਤੇ ਨਿਫਟੀ 17200 ਦੇ ਮੁੱਖ ਪੱਧਰਾਂ ਦੇ ਉੱਪਰ ਪਹੁੰਚ ਗਏ ਹਨ। ਬਾਜ਼ਾਰ ਦੀ ਤੇਜ਼ੀ 'ਚ ਆਈ.ਟੀ. ਸ਼ੇਅਰ ਸਭ ਤੋਂ ਅੱਗੇ ਹਨ। ਨਿਫਟੀ ਟਾਪ ਗੇਨਰਸ 'ਚ ਲਾਈਫ ਇੰਸ਼ੋਰੈਂਸ ਸ਼ੇਅਰ ਸਭ ਤੋਂ ਅੱਗੇ ਹਨ ਜਦਕਿ ਪੀ.ਐੱਸ.ਯੂ ਸਟਾਕਸ 'ਚ ਬਿਕਵਾਲੀ ਹੈ।

ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ

ਅਮਰੀਕਾ 'ਚ ਵਿਆਜ ਦਰਾਂ 'ਤੇ ਕੱਲ੍ਹ ਦੇਰ ਰਾਤ ਮੁੱਖ ਫ਼ੈਸਲਾ ਆਵੇਗਾ, ਜਿਸ 'ਤੇ ਫੈਡ ਦੀ 2 ਦਿਨਾਂ ਦੀ ਮੀਟਿੰਗ ਜਾਰੀ ਹੈ। ਮੀਟਿੰਗ ਦੇ ਫ਼ੈਸਲਿਆਂ ਤੋਂ ਪਹਿਲਾਂ ਦੁਨੀਆ ਭਰ ਦੇ ਬਾਜ਼ਾਰਾਂ 'ਚ ਜ਼ੋਰਦਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। 

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News