ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ

Sunday, Apr 28, 2019 - 01:48 PM (IST)

ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ

ਮੁੰਬਈ—ਬੀਤੇ ਹਫਤੇ ਭਾਰੀ ਉਥਲ-ਪੁਥਲ ਦੇ ਬਾਅਦ ਗਿਰਾਵਟ 'ਚ ਬੰਦ ਹੋਣ ਵਾਲੇ ਘਰੇਲੂ ਸ਼ੇਅਰ ਦੀ ਦਿਸ਼ਾ ਅਗਲੇ ਹਫਤੇ ਜਾਰੀ ਹੋਣ ਵਾਲੀਆਂ ਕੰਪਨੀਆਂ ਦੇ ਤਿਮਾਹੀ ਨਤੀਜੇ, ਵਾਹਨ ਵਿਕਰੀ ਦੇ ਅੰਕੜਿਆਂ, ਆਰਥਿਕ ਅੰਕੜਿਆਂ, ਸੰਸਾਰਕ ਰੁਖ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੇ ਉਤਾਰ-ਚੜ੍ਹਾਅ ਨਾਲ ਤੈਅ ਹੋਵੇਗੀ। ਨਿਵੇਸ਼ਕਾਂ ਦੀ ਨਜ਼ਰ ਨਾਲ ਹੀ ਚੁਣਾਵੀ ਹਲਚੱਲ 'ਤੇ ਵੀ ਰਹੇਗੀ। 
ਪਿਛਲੇ ਹਫਤੇ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 72.95 ਅੰਕ ਭਾਵ 0.18 ਫੀਸਦੀ ਦੀ ਹਫਤਾਵਾਰ ਗਿਰਾਵਟ ਦੇ ਨਾਲ 39,067.33 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਦੋ ਅੰਕ ਦੀ ਮਾਮੂਲੀ ਤੇਜ਼ੀ ਨਾਲ 11,754.65 ਅੰਕ 'ਤੇ ਬੰਦ ਹੋਇਆ। ਛੋਟੀਆਂ ਅਤੇ ਮੱਧ ਕੰਪਨੀਆਂ ਨੂੰ ਬੀਤੇ ਹਫਤੇ ਚੰਗਾ-ਖਾਸਾ ਨੁਕਸਾਨ ਚੁਕਣਾ ਪਿਆ। ਬਿਕਵਾਲੀ ਦੇ ਦਬਾਅ 'ਚ ਬੀ.ਐੱਸ.ਈ. ਦਾ ਮਿਡਕੈਪ 318.58 ਅੰਕ ਭਾਵ 2.07 ਫੀਸਦੀ ਦੀ ਗਿਰਾਵਟ 'ਚ 15,063.99 ਅੰਕ 'ਤੇ ਅਤੇ ਸਮਾਲਕੈਪ 207-82 ਅੰਕ ਭਾਵ 1.38 ਫੀਸਦੀ ਦੀ ਗਿਰਾਵਟ 'ਚ 14,813.38 ਅੰਕ 'ਤੇ ਬੰਦ ਹੋਇਆ। 
ਅਗਲੇ ਹਫਤੇ ਮੰਗਲਵਾਰ ਨੂੰ ਉਦਯੋਗਿਕ ਉਤਪਾਦਨ ਦਾ ਅੰਕੜਾ ਅਤੇ ਵਿੱਤੀ ਘਾਟੇ ਦਾ ਅੰਕੜਾ ਜਾਰੀ ਹੋਣਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਵਿਨਿਰਮਾਣ ਖੇਤਰ ਦੇ ਅੰਕੜੇ ਵੀ ਜਾਰੀ ਹੋਣਗੇ, ਜੋ ਨਿਵੇਸ਼ ਧਾਰਨਾ ਨੂੰ ਤੈਅ ਕਰਨਗੇ। ਇਸ ਦੇ ਇਲਾਵਾ ਕੰਪਨੀਆਂ ਪਿਛਲੇ ਵਿੱਤੀ ਸਾਲ ਦੇ ਅੰਤਿਮ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰਨਗੀਆਂ ਜਿਸ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਹੋਵੇਗਾ। 
ਮੰਗਲਵਾਰ ਨੂੰ ਕੋਟਕ ਮਹਿੰਦਰਾ ਬੈਂਕ ਅਤੇ ਅੰਬੂਜਾ ਸੀਮੈਂਟ, ਬੁੱਧਵਾਰ ਨੂੰ ਬ੍ਰਿਟਾਨੀਆ, ਵੀਰਵਾਰ ਨੂੰ ਡਾਬਰ ਇੰਡੀਆ, ਐੱਮ.ਆਰ.ਐੱਫ., ਟਾਟਾ ਪਾਵਰ ਅਤੇ ਬੰਧਨ ਬੈਂਕ ਅਤੇ ਸ਼ੁੱਕਰਵਾਰ ਨੂੰ ਹਿੰਦੁਸਤਾਨ ਯੂਨੀਲੀਵਰ ਦੇ ਨਤੀਜੇ ਜਾਰੀ ਹੋਣੇ ਹਨ। ਸੰਸਾਰਕ ਪੱਧਰ 'ਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਮੀਟਿੰਗ, ਅਮਰੀਕਾ ਦੇ ਰੋਜ਼ਗਾਰ ਅੰਕੜਿਆਂ ਅਤੇ ਚੀਨ ਅਤੇ ਅਮਰੀਕਾ ਦੇ ਵਿਨਿਰਮਾਣ ਖੇਤਰ ਦੇ ਅੰਕੜਿਆਂ ਦੇ ਇਲਾਵਾ ਕੱਚੇ ਦੇ ਉਤਾਰ-ਚੜ੍ਹਾਅ ਤੋਂ ਵੀ ਨਿਵੇਸ਼ ਧਾਰਨਾ ਪ੍ਰਭਾਵਿਤ ਹੋਵੇਗੀ।


author

Aarti dhillon

Content Editor

Related News