ਲਾਲ ਨਿਸ਼ਾਨ ''ਚ ਖੁੱਲ੍ਹਾ ਸ਼ੇਅਰ ਬਾਜ਼ਾਰ ! ਸੈਂਸੈਕਸ 300 ਤੇ ਨਿਫਟੀ 100 ਅੰਕ ਡਿੱਗਾ ਹੇਠਾਂ
Wednesday, Aug 12, 2026 - 10:18 AM (IST)
ਬਿਜ਼ਨੈੱਸ ਡੈਸਕ- ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਚ ਖੁੱਲ੍ਹਿਆ, ਜਿਸ ਕਾਰਨ ਨਿਵੇਸ਼ਕਾਂ 'ਚ ਭਾਰੀ ਚਿੰਤਾ ਦੇਖੀ ਜਾ ਰਹੀ ਹੈ। ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ, ਜਿਸ ਕਾਰਨ ਬੌਂਬੇ ਸਟਾਕ ਐਕਸਚੇਂਜ (BSE) ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 300 ਤੋਂ ਵੱਧ ਅੰਕ ਹੇਠਾਂ ਡਿੱਗ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫ਼ਟੀ 'ਚ 100 ਤੋਂ ਵੱਧ ਅੰਕਾਂ ਦੀ ਗਿਰਾਵਟ ਦੇਖੀ ਗਈ। ਖ਼ਬਰ ਲਿਖੇ ਜਾਣ ਤੱਕ ਸੈਂਸੈਕਸ 330 ਅੰਕਾਂ ਦੀ ਗਿਰਾਵਟ ਨਾਲ 77,820, ਜਦਕਿ ਨਿਫਟੀ 106 ਅੰਕਾਂ ਦੀ ਗਿਰਾਵਟ ਨਾਲ 24,360 ਦੇ ਕਰੀਬ ਟ੍ਰੇਡ ਕਰ ਰਿਹਾ ਸੀ।
ਇਹ ਵੀ ਪੜ੍ਹੋ- ''ਮੈਂ ਸੀਟ ਬੈਲਟ ਨਹੀਂ ਬੰਨ੍ਹਣੀ..!'', ਇਕ ਜ਼ਿੱਦ ਨੇ ਰੱਦ ਕਰਾ'ਤੀ ਫਲਾਈਟ, ਪੂਰਾ ਪਰਿਵਾਰ ਲਾਹੁਣਾ ਪਿਆ ਹੇਠਾਂ
ਮਾਹਿਰਾਂ ਮੁਤਾਬਕ ਇਹ ਗਿਰਾਵਟ ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਅਤੇ Profit-booking ਕਾਰਨ ਦੇਖੀ ਜਾ ਰਹੀ ਹੈ। ਅੱਜ ਦੇ ਕਾਰੋਬਾਰ 'ਚ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਦੇ ਸ਼ੇਅਰਾਂ 'ਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ, ਜਿੱਥੇ ਕੰਪਨੀ ਦਾ ਸ਼ੇਅਰ ਲਗਭਗ 10 ਫ਼ੀਸਦੀ ਤੱਕ ਟੁੱਟ ਹੇਠਾਂ ਆ ਗਿਆ, ਜਦਕਿ ਅਡਾਨੀ ਐਨਰਜੀ ਸਾਲਿਊਸ਼ਨਜ਼ (2.67) ਤੇ ਮੈਕਸ ਹੈਲਥਕੇਅਰ (2.62) 'ਚ ਵੀ ਵੱਡੀ ਗਿਰਾਵਟ ਦੇਖੀ ਗਈ।
ਇਸ ਤੋਂ ਇਲਾਵਾ ਮਿਡਲ ਈਸਟ ਦਾ ਤਣਾਅ ਤੇ ਹੋਰਮੁਜ਼ ਲਾਂਘੇ ਦਾ ਪ੍ਰਭਾਵਿਤ ਹੋਣਾ ਵੀ ਬਾਜ਼ਾਰ 'ਚ ਮੰਦੀ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਤਣਾਅ ਕਦੋਂ ਖ਼ਤਮ ਹੁੰਦਾ ਹੈ, ਤਾਂ ਜੋ ਇਸ ਗਿਰਾਵਟ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
