ਸ਼ੇਅਰ ਬਾਜ਼ਾਰ : ਸੈਂਸੈਕਸ ’ਚ 285 ਅੰਕਾਂ ਦੀ ਤੇਜ਼ੀ, ਨਿਫਟੀ 14200 ਤੋਂ ਉੱਪਰ

01/07/2021 10:15:38 AM

ਮੁੰਬਈ — ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲਿ੍ਹਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 285.67 ਅੰਕ ਭਾਵ 0.59 ਪ੍ਰਤੀਸ਼ਤ ਦੀ ਤੇਜ਼ੀ ਨਾਲ 48459.73 ’ਤੇ ਖੁੱਲਿ੍ਹਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.70 ਅੰਕ  ਭਾਵ 0.59 ਪ੍ਰਤੀਸ਼ਤ ਦੇ ਵਾਧੇ ਨਾਲ 14230 ਦੇ ਪੱਧਰ ’ਤੇ ਖੁੱਲਿ੍ਹਆ। ਮਾਹਰਾਂ ਅਨੁਸਾਰ ਬਾਜ਼ਾਰ ਵਿਚ ਅੱਗੇ ਵੀ ਉਤਰਾਅ-ਚੜ੍ਹਾਅ ਜਾਰੀ ਰਹੇਗਾ। 

ਬੰਬਈ ਸਟਾਕ ਐਕਸਚੇਂਜ ’ਚ ਸੂਚੀਬੱਧ ਕੰਪਨੀਆਂ ਦੀ ਕੁਲ ਮਾਰਕੀਟ ਕੈਪ 194.02 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਅੱਜ ਜਾਪਾਨ ਦਾ ਨਿੱਕੇਈ ਇੰਡੈਕਸ ਏਸ਼ੀਆਈ ਬਾਜ਼ਾਰਾਂ ਵਿਚ 485 ਅੰਕ ਦੀ ਤੇਜ਼ੀ ਨਾਲ 27,541 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 12 ਅੰਕ ਦੇ ਵਾਧੇ ਨਾਲ 3,563 ’ਤੇ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ 64 ਅੰਕ ਹੇਠਾਂ 27,628 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਮੁੜ ਵਾਧਾ, ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਅੱਜ ਦੇ ਭਾਅ

ਟਾਪ ਗੇਨਰਜ਼

ਭਾਰਤੀ ਏਅਰਟੈਲ, ਬੀ.ਪੀ.ਸੀ.ਐਲ., ਗ੍ਰਾਸਿਮ, ਰਿਲਾਇੰਸ, ਡਿਵੀਸ ਲੈਬ 

ਟਾਪ ਲੂਜ਼ਰਜ਼

ਐਮ.ਐਂਡ.ਐਮ., ਇੰਡਸਇੰਡ ਬੈਂਕ, ਐਕਸਿਸ ਬੈਂਕ, ਐਸਬੀਆਈ 

ਸੈਕਟਰਲ ਇੰਡੈਕਸ ਟਰੈਕਿੰਗ

ਅੱਜ ਸਾਰੇ ਸੈਕਟਰ ਹਰੇ ਨਿਸ਼ਾਨ ’ਤੇ ਖੁੱਲੇ੍ਹ। ਇਨ੍ਹਾਂ ’ਚ ਫਾਰਮਾ, ਆਈ.ਟੀ., ਐਫ.ਐਮ.ਸੀ.ਜੀ., ਮੈਟਲ, ਵਿੱਤ ਸੇਵਾਵਾਂ, ਰੀਐਲਟੀ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ ਅਤੇ ਆਟੋ ਸ਼ਾਮਲ ਹਨ।

ਇਹ ਵੀ ਪੜ੍ਹੋ : NCR ’ਚ 2020 ’ਚ ਮਕਾਨਾਂ ਦੀ ਵਿਕਰੀ 50 ਫੀਸਦੀ ਡਿੱਗੀ, 8 ਪ੍ਰਮੁੱਖ ਸ਼ਹਿਰਾਂ ’ਚ ਮੰਗ 37 ਫੀਸਦੀ ਘਟੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News