ਸ਼ੇਅਰ ਬਾਜ਼ਾਰ : ਸੈਂਸੈਕਸ ਚ 700 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਚੜ੍ਹ ਕੇ ਹੋਇਆ ਬੰਦ
Thursday, Apr 28, 2022 - 04:36 PM (IST)
ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਮਜ਼ਬੂਤੀ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 701.67 ਅੰਕ ਭਾਵ 1.23% ਵਧ ਕੇ 57,521.06 'ਤੇ ਅਤੇ ਨਿਫਟੀ 206.65 ਭਾਵ 1.21% ਅੰਕਾਂ ਦੀ ਛਾਲ ਮਾਰ ਕੇ 17,245.05 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਕੁੱਲ ਮਾਰਕਿਟ ਕੈਪਿਟਲਾਈਜ਼ੇਸ਼ਨ 11,569,465.42 ਕਰੋੜ ਰੁਪਏ ਰਿਹਾ।
ਪਿਛਲੇ ਕਾਰੋਬਾਰੀ ਸੈਸ਼ਨ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਇਕ ਦਿਨ ਦੇ ਖੁੱਲ੍ਹੇ ਕਾਰੋਬਾਰ ਤੋਂ ਬਾਅਦ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਇਆ।
ਸੈਂਸੈਕਸ ਦੀਆਂ 30 ਕੰਪਨੀਆਂ ਦੇ ਸ਼ੇਅਰਾਂ ਵਿਚੋਂ 26 ਕੰਪਨੀਆਂ ਦੇ ਸ਼ੇਅਰ ਵਾਧੇ ਨਾਲ ਅਤੇ 4 ਕੰਪਨੀਆਂ ਦੇ ਸ਼ੇਅਰ ਨੁਕਸਾਨ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਦੂਜੇ ਪਾਸੇ ਨਿਫਟੀ ਦੇ 11 ਸੂਚਕਾਂਕ 'ਚੋਂ 10 ਵਧੇ ਅਤੇ 1 'ਚ ਗਿਰਾਵਟ ਦਰਜ ਕੀਤੀ ਗਈ।
ਟਾਪ ਗੇਨਰਜ਼
ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਰਿਲਾਇੰਸ, ਡਾ. ਰੈੱਡੀਜ਼
ਟਾਪ ਲੂਜ਼ਰਜ਼
ਐੱਚਡੀਐਫਸੀ ਬੈਂਕ, ਐੱਚਸੀਐੱਲ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।