ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, ਸੈਂਸੈਕਸ 350 ਅੰਕਾਂ ਦੇ ਵਾਧੇ ਨਾਲ ਨਵੀਂ ਉੱਚਾਈ ''ਤੇ

Thursday, Dec 01, 2022 - 12:23 PM (IST)

ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, ਸੈਂਸੈਕਸ 350 ਅੰਕਾਂ ਦੇ ਵਾਧੇ ਨਾਲ ਨਵੀਂ ਉੱਚਾਈ ''ਤੇ

ਮੁੰਬਈ—ਘਰੇਲੂ ਸ਼ੇਅਰ ਬਾਜ਼ਾਰ 'ਚ ਲਗਾਤਾਰ ਸੱਤਵੇਂ ਦਿਨ ਸਕਾਰਾਤਮਕ ਸ਼ੁਰੂਆਤ ਹੋਈ। ਸੈਂਸੈਕਸ 258 ਅੰਕਾਂ ਦੇ ਵਾਧੇ ਨਾਲ 63357 ਅੰਕਾਂ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 113 ਅੰਕਾਂ ਦੀ ਮਜ਼ਬੂਤੀ ਨਾਲ 18871 ਅੰਕਾਂ ਦੇ ਲੈਵਲ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 'ਚ 350 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਦਿਖਿਆ ਹੈ। ਫਿਲਹਾਲ ਇਹ 63500 ਅੰਕਾਂ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 18875 ਦੇ ਪਾਰ ਜਾ ਕੇ ਟ੍ਰੇਡ ਕਰ ਰਿਹਾ ਹੈ।
ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਦੇ ਬਿਆਨ ਤੋਂ ਬਾਅਦ ਰੁਪਏ 'ਚ ਮਜ਼ਬੂਤੀ ਦਿਖ ਰਹੀ ਹੈ। ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 35 ਪੈਸੇ ਦੀ ਮਜ਼ਬੂਤੀ ਨਾਲ 81.07 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਭਾਰਤੀ ਕਰੰਸੀ 81.42 ਦੇ ਲੈਵਲ 'ਤੇ ਬੰਦ ਹੋਈ ਸੀ।


author

Aarti dhillon

Content Editor

Related News