ਸ਼ੇਅਰ ਬਾਜ਼ਾਰ : ਸੈਂਸੈਕਸ 100 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧੇ ਨਾਲ ਖੁੱਲ੍ਹਿਆ
Monday, Jan 17, 2022 - 09:54 AM (IST)
ਮੁੰਬਈ - ਹਫਤੇ ਦੇ ਪਹਿਲੇ ਦਿਨ ਅੱਜ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 100 ਅੰਕਾਂ ਦੇ ਵਾਧੇ ਨਾਲ 61,320 'ਤੇ ਕਾਰੋਬਾਰ ਕਰ ਰਿਹਾ ਹੈ। ਐਚਸੀਐਲ ਟੈਕ ਸਟਾਕ 6% ਹੇਠਾਂ ਹੈ।
ਅੱਜ ਸੈਂਸੈਕਸ 4 ਅੰਕ ਡਿੱਗ ਕੇ 61,219 'ਤੇ ਖੁੱਲ੍ਹਿਆ। ਇਸਨੇ ਪਹਿਲੇ ਘੰਟੇ ਵਿੱਚ 61,344 ਦੇ ਉੱਪਰਲੇ ਪੱਧਰ ਅਤੇ 61,107 ਦੇ ਹੇਠਲੇ ਪੱਧਰ ਨੂੰ ਬਣਾਇਆ। ਇਸਦੇ 30 ਸਟਾਕਾਂ ਵਿੱਚੋਂ, 13 ਸਟਾਕ ਗਿਰਾਵਟ ਵਿੱਚ ਵਪਾਰ ਕਰ ਰਹੇ ਹਨ ਜਦੋਂ ਕਿ 17 ਲਾਭ ਵਿੱਚ ਵਪਾਰ ਕਰ ਰਹੇ ਹਨ। ਇਸਦੇ 372 ਸ਼ੇਅਰ ਉਪਰਲੇ ਅਤੇ 219 ਲੋਅਰ ਸਰਕਟ ਵਿੱਚ ਹਨ। ਇਸਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਇਹਨਾਂ ਸਟਾਕਾਂ ਵਿੱਚ ਹੋਰ ਗਿਰਾਵਟ ਜਾਂ ਵਾਧਾ ਨਹੀਂ ਹੋ ਸਕਦਾ ਹੈ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 279.10 ਲੱਖ ਕਰੋੜ ਰੁਪਏ ਹੈ। ਸ਼ੁੱਕਰਵਾਰ ਨੂੰ ਇਹ 278.36 ਲੱਖ ਕਰੋੜ ਰੁਪਏ ਰਿਹਾ।
ਟਾਪ ਗੇਨਰਜ਼
ਭਾਰਤੀ ਸਟੇਟ ਬੈਂਕ, ਮਾਰੂਤੀ, ਇਨਫੋਸਿਸ, ਬਜਾਜ ਫਿਨਸਰਵ, ICICI ਬੈਂਕ, ਰਿਲਾਇੰਸ, TCS,HDFC ਬੈਂਕ , ITC, IndusInd ,Airtel
ਟਾਪ ਲੂਜ਼ਰਜ਼
ਅਲਟਰਾਟੈਕ, ਟਾਈਟਨ, ਟੈਕ ਮਹਿੰਦਰਾ, ਵਿਪਰੋ, ਏਸ਼ੀਅਨ ਪੇਂਟਸ, ਸਨ ਫਾਰਮਾ, ਟਾਟਾ ਸਟੀਲ, ਐਕਸਿਸ ਬੈਂਕ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 37 ਅੰਕਾਂ ਦੇ ਵਾਧੇ ਨਾਲ 18,239 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ, 30 ਲਾਭ ਵਿੱਚ ਹਨ ਅਤੇ 20 ਗਿਰਾਵਟ ਵਿੱਚ ਹਨ। ਇਸ ਨੇ 18,302 ਦੇ ਉੱਪਰਲੇ ਪੱਧਰ ਅਤੇ 18,288 ਦੇ ਹੇਠਲੇ ਪੱਧਰ ਬਣਆਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 12 ਅੰਕ ਡਿੱਗ ਕੇ 61,223 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 2 ਅੰਕ ਡਿੱਗ ਕੇ 18,255 'ਤੇ ਬੰਦ ਹੋਇਆ।
ਟਾਪ ਲੂਜ਼ਰਜ਼
ਐਚਸੀਐਲ ਟੈਕ, ਅਲਟਰਾਟੈਕ, ਏਸ਼ੀਅਨ ਪੇਂਟਸ, ਟੈਕ ਮਹਿੰਦਰਾ
ਟਾਪ ਗੇਨਰਜ਼
ਹੀਰੋ ਮੋਟੋ ਕਾਰਪੋਰੇਸ਼ਨ, ਓਸੀਜੀਸੀ, ਟਾਟਾ ਮੋਟਰਜ਼, ਐਸਬੀਆਈ , ਮਾਰੂਤੀ