ਸ਼ੇਅਰ ਬਾਜ਼ਾਰ : ਸੈਂਸੈਕਸ ''ਚ 114 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਡਿੱਗਾ

04/11/2022 9:58:48 AM

ਮੁੰਬਈ - ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 114 ਅੰਕਾਂ ਦੀ ਗਿਰਾਵਟ ਨਾਲ 59,333 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 44 ਅੰਕ ਫਿਸਲ ਕੇ 17,740 'ਤੇ ਖੁੱਲ੍ਹਿਆ। 

ਮੌਜੂਦਾ ਸਮੇਂ ਸੈਂਸੈਕਸ 384.66 ਅੰਕ ਭਾਵ 0.65% ਡਿੱਗ ਕੇ 59,062.52 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਨਿਫਟੀ 95.80 ਭਾਵ 0.54% ਅੰਕ ਡਿੱਗ ਕੇ 17,688.55 'ਤੇ ਕਾਰੋਬਾਰ ਕਰ ਰਿਹਾ ਹੈ। 

ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1730 ਦੇ ਕਰੀਬ ਸ਼ੇਅਰ ਚੜ੍ਹੇ, 584 ਸ਼ੇਅਰ ਡਿੱਗੇ ਅਤੇ 141 ਸ਼ੇਅਰ ਬਿਨਾਂ ਬਦਲਾਅ ਦੇ ਰਹੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ, ਭਾਰਤੀ ਰਿਜ਼ਰਵ ਬੈਂਕ ਦੀ ਦੋ-ਰੋਜ਼ਾ ਮੁਦਰਾ ਨੀਤੀ ਸਮੀਖਿਆ ਬੈਠਕ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ।

ਟਾਪ ਗੇਨਰਜ਼

ਐਨਟੀਪੀਸੀ, ਪਾਵਰ ਗਰਿੱਡ, ਐਸ.ਬੀ.ਆਈ.ਐਨ., ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ

ਟਾਪ ਲੂਜ਼ਰਜ਼

ਐਚਸੀਐਲ ਟੇਕ, ਵਿਪਰੋ, ਹਿੰਦੁਸਤਾਨ ਯੂਨੀਲੀਵਰ, ਡਾ. ਰੈਡੀ, ਬਜਾਜ ਫਾਇਨਾਂਸ


Harinder Kaur

Content Editor

Related News