ਸ਼ੇਅਰ ਬਾਜ਼ਾਰ ''ਚ ਗਿਰਾਵਟ: ਸੈਂਸੈਕਸ 161 ਅੰਕ ਟੁੱਟਿਆ, ਨਿਫਟੀ 23600 ਦੇ ਪਾਰ

Friday, May 15, 2026 - 04:04 PM (IST)

ਸ਼ੇਅਰ ਬਾਜ਼ਾਰ ''ਚ ਗਿਰਾਵਟ: ਸੈਂਸੈਕਸ 161 ਅੰਕ ਟੁੱਟਿਆ, ਨਿਫਟੀ 23600 ਦੇ ਪਾਰ

ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਵਿੱਚ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਨਿਰਾਸ਼ਾ ਦੇਖਣ ਨੂੰ ਮਿਲੀ। ਸ਼ੁਰੂਆਤੀ ਤੇਜ਼ੀ ਤੋਂ ਬਾਅਦ ਬਾਜ਼ਾਰ ਆਪਣੀ ਲੜਖੜਾਹਟ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਅੰਤ ਵਿੱਚ ਦੋਵੇਂ ਪ੍ਰਮੁੱਖ ਸੂਚਕ ਅੰਕ ਲਾਲ ਨਿਸ਼ਾਨ 'ਤੇ ਬੰਦ ਹੋਏ। ਕਾਰੋਬਾਰ ਦੇ ਅੰਤ ਵਿੱਚ ਬੀਐਸਈ ਸੈਂਸੈਕਸ 160.73 ਅੰਕ ਭਾਵ 0.21 ਫੀਸਦੀ ਦੀ ਗਿਰਾਵਟ ਨਾਲ 75,237.99 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ (Nifty) 46.10 ਅੰਕ ਜਾਂ 0.19 ਫੀਸਦੀ ਡਿੱਗ ਕੇ 23,643.50 'ਤੇ ਰਿਹਾ।

ਇਹ ਵੀ ਪੜ੍ਹੋ :    ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼

ਹਫ਼ਤੇ ਭਰ ਵਿੱਚ 3 ਫੀਸਦੀ ਦੀ ਗਿਰਾਵਟ 

ਇਸ ਪੂਰੇ ਹਫ਼ਤੇ ਦੌਰਾਨ ਭਾਰਤੀ ਇਕੁਇਟੀ ਬੈਂਚਮਾਰਕਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਦੋਵੇਂ ਸੂਚਕ ਅੰਕ ਇਸ ਹਫ਼ਤੇ ਲਗਭਗ 3 ਫੀਸਦੀ ਤੱਕ ਹੇਠਾਂ ਡਿੱਗ ਚੁੱਕੇ ਹਨ।

ਰੁਪਿਆ ਪਹਿਲੀ ਵਾਰ 96 ਦੇ ਪਾਰ ਕਰੰਸੀ ਬਾਜ਼ਾਰ ਤੋਂ ਵੀ ਭਾਰਤੀ ਅਰਥਵਿਵਸਥਾ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 96 ਦੇ ਪੱਧਰ ਤੋਂ ਵੀ ਹੇਠਾਂ ਡਿੱਗ ਗਿਆ। ਸ਼ੁੱਕਰਵਾਰ ਨੂੰ ਰੁਪਿਆ 96.14 ਦੇ ਇਤਿਹਾਸਕ ਹੇਠਲੇ ਪੱਧਰ 'ਤੇ ਪਹੁੰਚ ਗਿਆ,। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਨੇ ਰੁਪਏ 'ਤੇ ਭਾਰੀ ਦਬਾਅ ਪਾਇਆ ਹੈ।

ਇਹ ਵੀ ਪੜ੍ਹੋEPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ

ਕੱਚਾ ਤੇਲ ਅਤੇ ਹੋਰ ਕਾਰਨ 

ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਭਾਰਤ ਲਈ ਵਪਾਰਕ ਘਾਟਾ ਵਧਾਉਣ ਦਾ ਮੁੱਖ ਕਾਰਨ ਬਣ ਰਹੀਆਂ ਹਨ। ਅਪ੍ਰੈਲ ਮਹੀਨੇ ਵਿੱਚ ਭਾਰਤ ਦਾ ਵਪਾਰਕ ਘਾਟਾ ਅਨੁਮਾਨ ਤੋਂ ਵੱਧ ਕੇ 28.38 ਬਿਲੀਅਨ ਡਾਲਰ ਹੋ ਗਿਆ ਹੈ।

ਇਹ ਵੀ ਪੜ੍ਹੋ :  8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ

ਟਾਪ ਲੂਜ਼ਰਸ

 ਬੈਂਕਿੰਗ, ਐਨਰਜੀ ਅਤੇ ਪੀਐਸਈ (PSE) ਇੰਡੈਕਸ 

ਟਾਪ ਗੇਨਰਸ

ਆਈਟੀ (IT), ਐਫਐਮਸੀਜੀ (FMCG) ਅਤੇ ਫਾਰਮਾ ਸੈਕਟਰ 

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਪ੍ਰਮੁੱਖ ਸ਼ੇਅਰਾਂ ਦੀ ਸਥਿਤੀ

ਟਾਟਾ ਮੋਟਰਜ਼ ਦੇ ਸ਼ੇਅਰ ਚੰਗੇ ਨਤੀਜਿਆਂ ਤੋਂ ਬਾਅਦ 8 ਫੀਸਦੀ ਤੱਕ ਉਛਲੇ।
ਹਡਕੋ (HUDCO) ਵਿੱਚ ਭਾਰੀ ਮੁਨਾਫ਼ਾ ਵਸੂਲੀ ਹੋਈ ਅਤੇ ਸ਼ੇਅਰ 8 ਫੀਸਦੀ ਤੋਂ ਵੱਧ ਡਿੱਗ ਗਿਆ।
ਸ਼ੀਲਾ ਫੋਮ ਦੇ ਸ਼ੇਅਰਾਂ ਵਿੱਚ ਬੰਪਰ ਖਰੀਦਦਾਰੀ ਕਾਰਨ 20 ਫੀਸਦੀ ਦਾ ਉਛਾਲ ਆਇਆ।
ਮੁਨਾਫ਼ਾ ਵਸੂਲੀ ਦੇ ਚਲਦਿਆਂ ਮੁਥੂਟ ਫਾਈਨੈਂਸ ਅਤੇ ਹਿੰਦੁਸਤਾਨ ਜ਼ਿੰਕ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ,।
ਬਾਜ਼ਾਰ ਮਾਹਿਰਾਂ ਅਨੁਸਾਰ, ਕੱਚੇ ਤੇਲ ਦੀਆਂ ਕੀਮਤਾਂ ਅਤੇ ਗਲੋਬਲ ਤਣਾਅ ਆਉਣ ਵਾਲੇ ਦਿਨਾਂ ਵਿੱਚ ਵੀ ਬਾਜ਼ਾਰ ਦੀ ਚਾਲ ਨਿਰਧਾਰਿਤ ਕਰਨਗੇ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


 


author

Harinder Kaur

Content Editor

Related News