ਘੱਟ ਸਕਦੈ ਨੈਸ਼ਨਲ ਸਟਾਕ ਐਕਸਚੇਂਜ ਦੇ IPO ਦਾ ਸਾਈਜ਼
Thursday, Sep 10, 2026 - 01:09 PM (IST)
ਬਿਜ਼ਨੈੱਸ ਡੈਸਕ - ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਸਾਈਜ਼ ਘੱਟ ਕੇ 25,000-27,000 ਕਰੋੜ ਰੁਪਏ ਰਹਿ ਸਕਦਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਕੁਝ ਸ਼ੇਅਰਧਾਰਕਾਂ ਦੇ ਵਿਕਰੀ ਤੋਂ ਪਿੱਛੇ ਹਟਣ ਕਾਰਨ ਪਹਿਲਾਂ ਪ੍ਰਸਤਾਵਿਤ 6 ਫੀਸਦੀ ਦੇ ਮੁਕਾਬਲੇ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਸਾਈਜ਼ ਘੱਟ ਕੇ 5.2-5.5 ਫੀਸਦੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਇਸ ਸਾਈਜ਼ ਨਾਲ ਐੱਨ. ਐੱਸ. ਈ. ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਜਨਤਕ ਇਸ਼ੂ ਦਾ ਰਿਕਾਰਡ ਬਣਾਉਣ ਤੋਂ ਪਿੱਛੇ ਰਹਿ ਸਕਦਾ ਹੈ। ਫਿਲਹਾਲ ਹੁੰਡਈ ਮੋਟਰ ਇੰਡੀਆ ਦਾ 27,870 ਕਰੋੜ ਰੁਪਏ ਦਾ ਆਈ. ਪੀ. ਓ. ਹੁਣ ਤੱਕ ਦਾ ਸਭ ਤੋਂ ਵੱਡਾ ਇਸ਼ੂ ਹੈ। ਆਈ. ਪੀ. ਓ. ਦਾ ਮੁੱਲ ਘੇਰਾ ਪਹਿਲਾਂ ਦੇ 2,000 ਰੁਪਏ ਪ੍ਰਤੀ ਸ਼ੇਅਰ ਦੇ ਅੰਦਾਜ਼ੇ ਦੇ ਮੁਕਾਬਲੇ 1,700-1,785 ਰੁਪਏ ਪ੍ਰਤੀ ਸ਼ੇਅਰ ਰਹਿਣ ਦੀ ਉਮੀਦ ਹੈ। ਸਰੋਤਾਂ ਅਨੁਸਾਰ ਐੱਨ. ਐੱਸ. ਈ. ਦਾ ਆਈ. ਪੀ. ਓ. 18 ਸਤੰਬਰ ਨੂੰ ਜਨਤਕ ਸਬਸਕ੍ਰਿਪਸ਼ਨ ਲਈ ਖੁੱਲ੍ਹਣ ਅਤੇ 22 ਸਤੰਬਰ ਨੂੰ ਬੰਦ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
