Morgan Stanley ਦੀ ਚਿਤਾਵਨੀ : 30 ਦਿਨਾਂ ’ਚ ਸ਼ੇਅਰ ਬਾਜ਼ਾਰ ਵਿਚ ਆ ਸਕਦੀ ਹੈ ਭਾਰੀ ਗਿਰਾਵਟ

Monday, Sep 14, 2026 - 05:42 PM (IST)

Morgan Stanley ਦੀ ਚਿਤਾਵਨੀ : 30 ਦਿਨਾਂ ’ਚ ਸ਼ੇਅਰ ਬਾਜ਼ਾਰ ਵਿਚ ਆ ਸਕਦੀ ਹੈ ਭਾਰੀ ਗਿਰਾਵਟ

ਬਿਜ਼ਨੈੱਸ ਡੈਸਕ :- ਸ਼ੇਅਰ ਬਾਜ਼ਾਰ ’ਚ ਪੈਸਾ ਲਾਉਣ ਵਾਲਿਆਂ ਲਈ ਮੌਰਗਨ ਸਟੈਨਲੀ ਦੇ ਸਟ੍ਰੈਟੇਜਿਸਟ ਮਾਈਕ ਵਿਲਸਨ ਨੇ ਇਕ ਅਹਿਮ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਚਾ ਤੇਲ ਹੋਰ ਮਹਿੰਗਾ ਹੋਇਆ ਤਾਂ ਅਗਲੇ 30 ਦਿਨਾਂ ’ਚ ਅਮਰੀਕੀ ਸ਼ੇਅਰ ਬਾਜ਼ਾਰ ’ਤੇ ਦਬਾਅ ਵਧ ਸਕਦਾ ਹੈ ਅਤੇ ਇਕ ਵੱਡਾ ਕ੍ਰੈਸ਼ ਬਾਜ਼ਾਰ ’ਚ ਆ ਸਕਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਇਸ ਗਿਰਾਵਟ ਦਾ ਅਸਰ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰ ’ਤੇ ਪੈਣਾ ਤੈਅ ਹੈ।

ਇਹ ਵੀ ਪੜ੍ਹੋ : ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'

ਇਸ ਦੀ ਵਜ੍ਹਾ ਸਿਰਫ਼ ਕੰਪਨੀਆਂ ਦਾ ਖਰਚਾ ਵਧਣਾ ਨਹੀਂ ਹੈ। ਮਹਿੰਗਾ ਤੇਲ ਲੋਕਾਂ ਅਤੇ ਕਾਰੋਬਾਰ ਦੀ ਜੇਬ ’ਚੋਂ ਉਹ ਪੈਸਾ ਵੀ ਖਿੱਚ ਸਕਦਾ ਹੈ, ਜੋ ਖਰੀਦਦਾਰੀ ਜਾਂ ਨਿਵੇਸ਼ ’ਚ ਲੱਗਦਾ ਹੈ। ਮਤਲਬ ਸਾਫ਼ ਹੈ ਕਿ ਲਿਕਵੀਡਿਟੀ ਘੱਟ ਹੋਣ ਨਾਲ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਆ ਸਕਦੀ ਹੈ। ਵਿਲਸਨ ਦੀ ਚਿਤਾਵਨੀ ਇਕ ਸ਼ਰਤ ਨਾਲ ਜੁੜੀ ਹੈ। ਜੇਕਰ ਤੇਲ ਦੀ ਕੀਮਤ 120, 130 ਜਾਂ 140 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਦੀ ਹੈ ਤਾਂ ਬਾਜ਼ਾਰ ’ਚ ਭਾਰੀ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਭਾਰਤ ’ਤੇ ਕੀ ਹੋਵੇਗਾ ਅਸਰ

ਅਮਰੀਕੀ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਅਮਰੀਕਾ ’ਚ ਭਾਰੀ ਬਿਕਵਾਲੀ ਹੋਣ ’ਤੇ ਕੌਮਾਂਤਰੀ ਨਿਵੇਸ਼ਕਾਂ ਦਾ ਭਰੋਸਾ ਕਮਜ਼ੋਰ ਪੈ ਸਕਦਾ ਹੈ ਅਤੇ ਉਹ ਜੋਖਮ ਵਾਲੀਆਂ ਐਸੇਟਸ ’ਚੋਂ ਪੈਸਾ ਕੱਢ ਸਕਦੇ ਹਨ। ਇਸ ਨਾਲ ਭਾਰਤੀ ਸ਼ੇਅਰ ਬਾਜ਼ਾਰ ’ਚ ਵੀ ਬਿਕਵਾਲੀ ਵਧਣ ਦਾ ਖਦਸ਼ਾ ਹੈ। ਵਿਦੇਸ਼ੀ ਪੂੰਜੀ ਦੀ ਨਿਕਾਸੀ ਵਧਣ ’ਤੇ ਰੁਪਏ ’ਤੇ ਦਬਾਅ ਪੈ ਸਕਦਾ ਹੈ ਅਤੇ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਕਮਜ਼ੋਰ ਹੋ ਸਕਦੀ ਹੈ।

ਇਹ ਵੀ ਪੜ੍ਹੋ :  ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ

ਇਸ ਦਾ ਅਸਰ ਕੱਚੇ ਤੇਲ, ਸੋਨੇ ਅਤੇ ਹੋਰ ਦਰਾਮਦ ਕੀਤੀਆਂ ਵਸਤੂਆਂ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ। ਉਥੇ ਹੀ ਜੇਕਰ ਅਮਰੀਕੀ ਬਾਜ਼ਾਰ ਦੀ ਗਿਰਾਵਟ ਆਰਥਿਕ ਮੰਦੀ ਦੇ ਖਦਸ਼ੇ ਕਾਰਨ ਹੁੰਦੀ ਹੈ ਤਾਂ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਮੰਗ ਘਟ ਸਕਦੀ ਹੈ, ਜਿਸ ਨਾਲ ਭਾਰਤ ਨੂੰ ਰਾਹਤ ਮਿਲ ਸਕਦੀ ਹੈ। ਅਮਰੀਕੀ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਵਧਣ ’ਤੇ ਵੀ ਉਭਰਦੇ ਬਾਜ਼ਾਰਾਂ ’ਚ ਵਿਦੇਸ਼ੀ ਨਿਵੇਸ਼ ਪਰਤ ਸਕਦਾ ਹੈ। ਅਜਿਹੇ ’ਚ ਭਾਰਤ ’ਤੇ ਅਸਰ ਗਿਰਾਵਟ ਦੀ ਵਜ੍ਹਾ ਅਤੇ ਮਿਆਦ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ :  ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News