‘ਇਕੁਇਟੀ ਮਿਊਚੁਅਲ ਫੰਡ’ ’ਚ 19 ਫੀਸਦੀ ਦਾ ਉਛਾਲ, 4 ਮਹੀਨਿਆਂ ਦੇ ਉੱਚੇ ਪੱਧਰ ’ਤੇ
Thursday, Sep 10, 2026 - 07:01 PM (IST)
ਬਿਜ਼ਨੈੱਸ ਡੈਸਕ - ਅਗਸਤ ਦਾ ਮਹੀਨਾ ਮਿਊਚੁਅਲ ਫੰਡ ਨਿਵੇਸ਼ਕਾਂ ਲਈ ਵੱਡੇ ਬਦਲਾਅ ਵਾਲਾ ਸਾਬਤ ਹੋਇਆ ਹੈ। ਸ਼ੇਅਰ ਬਾਜ਼ਾਰ ਦੀ ਚਾਲ ਨਾਲ ਕਦਮ ਮਿਲਾਉਂਦੇ ਹੋਏ ਆਮ ਨਿਵੇਸ਼ਕਾਂ ਨੇ ਇਕੁਇਟੀ ਸਕੀਮਾਂ ’ਚ ਜੰਮ ਕੇ ਪੈਸਾ ਲਾਇਆ। ਜੁਲਾਈ ’ਚ ਜਿੱਥੇ ਲੋਕਾਂ ਦਾ ਜੋਸ਼ ਥੋੜ੍ਹਾ ਠੰਢਾ ਪੈ ਗਿਆ ਸੀ, ਉੱਥੇ ਹੀ ਅਗਸਤ ’ਚ ਬਾਜ਼ਾਰ ’ਚ ਫਿਰ ਤੋਂ ਬਹਾਰ ਪਰਤ ਆਈ। ਇਸ ਵਾਰ ਸਭ ਤੋਂ ਵੱਧ ਹੈਰਾਨ ਕਰਨ ਵਾਲੇ ਅੰਕੜੇ ਡੈੱਟ ਫੰਡਾਂ ਤੋਂ ਨਿਕਲ ਕੇ ਸਾਹਮਣੇ ਆਏ ਹਨ, ਜਿੱਥੋਂ ਭਾਰੀ ਮਾਤਰਾ ’ਚ ਪੈਸਾ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਏ. ਐੱਮ. ਐੱਫ. ਆਈ. (ਐੱਮਫੀ) ਦੇ ਤਾਜ਼ਾ ਅੰਕੜਿਆਂ ਮੁਤਾਬਕ ਅਗਸਤ ਮਹੀਨੇ ’ਚ ਇਕੁਇਟੀ ਨਾਲ ਜੁੜੀਆਂ ਸਕੀਮਾਂ ’ਚ ਕੁਲ 29,328.62 ਕਰੋੜ ਰੁਪਏ ਦਾ ਨੈੱਟ ਨਿਵੇਸ਼ ਆਇਆ। ਇਹ ਅੰਕੜਾ ਜੁਲਾਈ ਦੇ 24,697.39 ਕਰੋੜ ਰੁਪਏ ਦੇ ਨਿਵੇਸ਼ ਤੋਂ ਲੱਗਭਗ 19 ਫੀਸਦੀ ਵੱਧ ਹੈ। ਜੁਲਾਈ ’ਚ ਮਹੀਨਾਵਾਰ ਆਧਾਰ ’ਤੇ ਇਸ ’ਚ ਲੱਗਭਗ 15 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਖਾਸ ਗੱਲ ਇਹ ਹੈ ਕਿ ਅਗਸਤ ਦਾ ਨਿਵੇਸ਼ ਜੂਨ ਮਹੀਨੇ ਦੇ ਰਿਕਾਰਡ ਨੂੰ ਵੀ ਪਾਰ ਕਰ ਗਿਆ ਹੈ। ਜੂਨ ’ਚ ਇਸ ’ਚ 28,973 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ। ਬਾਜ਼ਾਰ ’ਚ ਲਗਾਤਾਰ ਆ ਰਹੇ ਇਸ ਪੈਸੇ ਨਾਲ ਇਕੁਇਟੀ ਸਕੀਮਾਂ ਦਾ ਕੁਲ ਐਸੈੱਟਸ ਅੰਡਰ ਮੈਨੇਜਮੈਂਟ (ਏ. ਯੂ. ਐੱਮ.) 2.2 ਫੀਸਦੀ ਵਧ ਕੇ 39.21 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਡੈੱਟ ਫੰਡਾਂ ਤੋਂ ਨਿਵੇਸ਼ਕਾਂ ਨੇ ਖਿੱਚੇ ਹੱਥ
ਇਕੁਇਟੀ ਬਾਜ਼ਾਰ ’ਚ ਜਿੱਥੇ ਪੈਸੇ ਦੀ ਬਾਰਿਸ਼ ਹੋ ਰਹੀ ਸੀ, ਡੈੱਟ ਮਿਊਚੁਅਲ ਫੰਡਾਂ ਦੀ ਤਸਵੀਰ ਇਕਦਮ ਇਸ ਦੇ ਉਲਟ ਨਜ਼ਰ ਆਈ। ਜੁਲਾਈ ਦੇ ਮਹੀਨੇ ’ਚ ਡੈੱਟ ਫੰਡਾਂ ’ਚ ਬੰਪਰ ਨਿਵੇਸ਼ ਹੋਇਆ ਸੀ ਪਰ ਅਗਸਤ ’ਚ ਲੋਕਾਂ ਨੇ ਭਾਰੀ ਨਿਕਾਸੀ ਕੀਤੀ। ਐੱਮਫੀ ਡਾਟਾ ਅਨੁਸਾਰ ਅਗਸਤ ’ਚ ਡੈੱਟ ਫੰਡਾਂ ਤੋਂ 8,127.32 ਕਰੋੜ ਰੁਪਏ ਦਾ ਨੈੱਟ ਆਊਟਫਲੋਅ ਹੋਇਆ। ਜੁਲਾਈ ’ਚ ਇਨ੍ਹਾਂ ਹੀ ਫੰਡਾਂ ’ਚ 1,87,511.32 ਕਰੋੜ ਰੁਪਏ ਦਾ ਭਾਰੀ ਨੈੱਟ ਨਿਵੇਸ਼ ਦੇਖਿਆ ਗਿਆ ਸੀ।
ਗੋਲਡ ਈ. ਟੀ. ਐੱਫ. ’ਚ ਦਿਸਿਆ ਕ੍ਰੇਜ਼
ਸੋਨੇ ਨੂੰ ਲੈ ਕੇ ਭਾਰਤੀ ਨਿਵੇਸ਼ਕਾਂ ਦਾ ਭਰੋਸਾ ਇਕ ਵਾਰ ਫਿਰ ਮਜ਼ਬੂਤ ਹੁੰਦਾ ਦਿਸਿਆ। ਗੋਲਡ ਈ. ਟੀ. ਐੱਫ. ’ਚ ਨਿਵੇਸ਼ ਦੀ ਰਫਤਾਰ ਅਗਸਤ ’ਚ ਕਾਫੀ ਤੇਜ਼ ਰਹੀ। ਜੁਲਾਈ ’ਚ ਇਸ ’ਚ ਮਹਿਜ਼ 1,558.75 ਕਰੋੜ ਰੁਪਏ ਆਏ ਸਨ, ਜੋ ਅਗਸਤ ’ਚ ਲੱਗਭਗ 67 ਫੀਸਦੀ ਉਛਲ ਕੇ 2,596.70 ਕਰੋੜ ਰੁਪਏ ਹੋ ਗਏ। ਇਹ ਉਛਾਲ ਇਸ ਲਈ ਵੀ ਅਹਿਮ ਹੈ ਕਿਉਂਕਿ ਜੁਲਾਈ ’ਚ ਇਸ ’ਚ ਨਿਵੇਸ਼ ਜੂਨ ਦੀ ਤੁਲਨਾ ’ਚ ਅੱਧੇ ਤੋਂ ਵੀ ਜ਼ਿਆਦ ਘਟ ਗਿਆ ਸੀ। ਇਸ ਦੇ ਉਲਟ ਹਾਈਬ੍ਰਿਡ ਸਕੀਮਾਂ ’ਚ ਨਿਵੇਸ਼ ਤਾਂ ਆਇਆ ਪਰ ਇਸ ਦੀ ਰਫਤਾਰ ਸੁਸਤ ਪੈ ਗਈ। ਜੁਲਾਈ ’ਚ 11,490.56 ਕਰੋੜ ਰੁਪਏ ਦੀ ਤੁਲਨਾ ’ਚ ਅਗਸਤ ਮਹੀਨੇ ’ਚ ਇਨ੍ਹਾਂ ਸਕੀਮਾਂ ’ਚ ਨੈੱਟ ਇਨਫਲੋਅ ਲੱਗਭਗ 13 ਫੀਸਦੀ ਡਿੱਗ ਕੇ 10,045.34 ਕਰੋੜ ਰੁਪਏ ’ਤੇ ਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
