ਸ਼ੇਅਰ ਬਾਜ਼ਾਰ ''ਚ ਰੌਣਕ : ਸੈਂਸੈਕਸ 491 ਅੰਕ ਚੜ੍ਹਿਆ ਤੇ ਨਿਫਟੀ 22,500 ਦੇ ਪਾਰ

Tuesday, Oct 13, 2026 - 10:47 AM (IST)

ਸ਼ੇਅਰ ਬਾਜ਼ਾਰ ''ਚ ਰੌਣਕ : ਸੈਂਸੈਕਸ 491 ਅੰਕ ਚੜ੍ਹਿਆ ਤੇ ਨਿਫਟੀ 22,500 ਦੇ ਪਾਰ

ਬਿਜ਼ਨੈੱਸ ਡੈਸਕ - HDFC ਬੈਂਕ ਅਤੇ ਸੂਚਨਾ ਤਕਨਾਲੋਜੀ (IT) ਕੰਪਨੀਆਂ ਵਿੱਚ ਤੇਜ਼ੀ ਦਰਮਿਆਨ ਅੱਜ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਤੇਜ਼ੀ ਨਾਲ ਖੁੱਲ੍ਹੇ। 30-ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 305 ਅੰਕ ਵਧ ਕੇ 72,224.15 'ਤੇ ਪਹੁੰਚ ਗਿਆ, ਜਦੋਂ ਕਿ 50-ਸ਼ੇਅਰਾਂ ਵਾਲਾ NSE ਨਿਫਟੀ 93.40 ਅੰਕ ਵਧ ਕੇ 22,458.50 'ਤੇ ਪਹੁੰਚ ਗਿਆ। 

ਮੌਜੂਦਾ ਸਮੇਂ 30-ਸ਼ੇਅਰਾਂ ਵਾਲਾ BSE ਸੈਂਸੈਕਸ 491.11 ਅੰਕ ਭਾਵ 0.68% ਵਧ ਕੇ 72,415.79 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਸੈਂਸੈਕਸ ਦੇ 23 ਸਟਾਕ ਵਾਧੇ ਨਾਲ ਅਤੇ 7 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਦੂਜੇ ਪਾਸੇ 50-ਸ਼ੇਅਰਾਂ ਵਾਲਾ NSE ਨਿਫਟੀ 168.30 ਅੰਕ ਭਾਵ 0.75% ਵਧ ਕੇ 22,531.65 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ।

ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ, HCL Tech ਦੇ ਸ਼ੇਅਰ ਲਗਭਗ 5 ਪ੍ਰਤੀਸ਼ਤ ਵਧੇ। ਕੰਪਨੀ ਦਾ ਇਹ ਵਾਧਾ ਵਿੱਤੀ ਸਾਲ 2026-27 ਦੀ ਜੁਲਾਈ-ਸਤੰਬਰ ਤਿਮਾਹੀ ਲਈ ਏਕੀਕ੍ਰਿਤ ਸ਼ੁੱਧ ਲਾਭ ਵਿੱਚ 21.18 ਪ੍ਰਤੀਸ਼ਤ ਵਾਧੇ ਦੀ ਰਿਪੋਰਟ ਕਰਨ ਤੋਂ ਬਾਅਦ ਹੋਇਆ। ਟਾਟਾ ਕੰਸਲਟੈਂਸੀ ਸਰਵਿਸਿਜ਼, ਟੈਕ ਮਹਿੰਦਰਾ, ਇਨਫੋਸਿਸ, HDFC ਬੈਂਕ ਅਤੇ ਟ੍ਰੇਂਟ ਦੇ ਸ਼ੇਅਰਾਂ ਵਿੱਚ ਵੀ ਵਾਧਾ ਹੋਇਆ। ਇਸ ਦੌਰਾਨ, NTPC, ਪਾਵਰ ਗਰਿੱਡ, ਮਾਰੂਤੀ ਅਤੇ ਕੋਟਕ ਮਹਿੰਦਰਾ ਬੈਂਕ ਵਿੱਚ ਗਿਰਾਵਟ ਆਈ। 

ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ Kospi ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਵੀ ਡਿੱਗਿਆ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਫਿਊਚਰਜ਼ ਟ੍ਰੇਡਿੰਗ ਵਿੱਚ 1.08 ਪ੍ਰਤੀਸ਼ਤ ਡਿੱਗ ਕੇ 105.5 ਡਾਲਰ ਪ੍ਰਤੀ ਬੈਰਲ ਹੋ ਗਈਆਂ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸੋਮਵਾਰ ਨੂੰ 1,708.48 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸੋਮਵਾਰ ਨੂੰ ਸੈਂਸੈਕਸ 547.65 ਅੰਕਾਂ ਦੀ ਗਿਰਾਵਟ ਨਾਲ ਅਤੇ ਨਿਫਟੀ 157.10 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ।


author

Harinder Kaur

Content Editor

Related News