Closing bell: ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 539 ਅੰਕਾਂ ਦੇ ਵਾਧੇ ਨਾਲ 72,641 ''ਤੇ ਹੋਇਆ ਬੰਦ

Thursday, Mar 21, 2024 - 03:46 PM (IST)

Closing bell: ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 539 ਅੰਕਾਂ ਦੇ ਵਾਧੇ ਨਾਲ 72,641 ''ਤੇ ਹੋਇਆ ਬੰਦ

ਨਵੀਂ ਦਿੱਲੀ — ਸ਼ੇਅਰ ਬਾਜ਼ਾਰ 'ਚ ਅੱਜ ਤੇਜ਼ੀ ਦੇਖਣ ਨੂੰ ਮਿਲੀ। ਕਾਰੋਬਾਰ ਦੇ ਅੰਤ 'ਚ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ। ਸੈਂਸੈਕਸ 539.50 ਅੰਕ ਵਧ ਕੇ 72,641.19 'ਤੇ ਅਤੇ ਨਿਫਟੀ 172.85 ਅੰਕ ਵਧ ਕੇ 22,011.95 'ਤੇ ਬੰਦ ਹੋਇਆ। ਸੈਂਸੈਕਸ ਦੇ ਸਾਰੇ 30 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਪਹਿਲਾਂ ਸੈਂਸੈਕਸ 700 ਅੰਕਾਂ ਦੇ ਵਾਧੇ ਨਾਲ 72,800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ ਵੀ 220 ਅੰਕ ਵਧ ਕੇ 22,060 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਬੀਤੇ ਦਿਨ ਬਾਜ਼ਾਰ 'ਚ ਦੇਖਣ ਨੂੰ ਮਿਲੀ ਤੇਜ਼ੀ

ਇਸ ਤੋਂ ਪਹਿਲਾਂ ਕੱਲ ਯਾਨੀ 20 ਮਾਰਚ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 89 ਅੰਕਾਂ ਦੇ ਵਾਧੇ ਨਾਲ 72,101 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ ਵੀ 21 ਅੰਕਾਂ ਦਾ ਵਾਧਾ ਹੋਇਆ, ਇਹ 21,839 ਦੇ ਪੱਧਰ 'ਤੇ ਬੰਦ ਹੋਇਆ।
 


author

Harinder Kaur

Content Editor

Related News