ਸਟਾਕ ਐਕਸਚੇਂਜ ਨੇ CCD ਦੇ ਸ਼ੇਅਰਾਂ 'ਤੇ ਲੱਗੀ ਇਹ ਰੋਕ ਹਟਾਈ, ਕੰਪਨੀ 'ਤੇ ਹੈ ਕਰੋੜਾਂ ਦਾ ਕਰਜ਼

04/18/2021 6:18:21 PM

ਮੁੰਬਈ - ਭਾਰੀ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ Cafe Coffee Day ਐਂਟਰਪ੍ਰਾਈਜ਼ਿਜ਼ ਲਿਮਟਿਡ. (ਸੀ.ਡੀ.ਈ.ਐਲ.) ਨੇ ਸ਼ਨੀਵਾਰ ਨੂੰ ਕਿਹਾ ਕਿ ਇਸਦੇ ਸ਼ੇਅਰਾਂ ਦਾ ਬਾਜ਼ਾਰ ਵਿਚ ਲੈਣ-ਦੇਣ 26 ਅਪ੍ਰੈਲ ਤੋਂ ਮੁੜ ਸ਼ੁਰੂ ਹੋ ਜਾਵੇਗਾ। ਕੰਪਨੀ ਨੇ ਇਹ ਐਲਾਨ ਸਟਾਕ ਮਾਰਕੀਟ ਬੀ.ਐਸ.ਈ. ਨੂੰ ਦਿੱਤੇ ਰੈਗੂਲੇਟਰੀ ਨੋਟਿਸ ਵਿਚ ਕੀਤਾ ਹੈ। ਨਿਵੇਸ਼ਕ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੋਵਾਂ ਉੱਤੇ ਸੀ.ਡੀ.ਈ.ਐਲ. ਦੇ ਸ਼ੇਅਰਾਂ ਵਿਚ ਵਪਾਰ ਕਰਨ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ :  ਨਹੀਂ ਕੀਤਾ 12 ਲੱਖ ਦਾ ਭੁਗਤਾਨ ਤਾਂ ਸਹਾਰਾ ਦੇ ਚੇਅਰਮੈਨ ਦੇ ਗ੍ਰਿਫਤਾਰੀ ਵਾਰੰਟ ਹੋਏ ਜਾਰੀ

ਇਨ੍ਹਾਂ ਕਾਰਨਾਂ ਕਰਕੇ ਲੱਗੀ ਸੀ ਪਾਬੰਦੀ

ਰੈਗੂਲੇਟਰੀ ਫਾਈਲਿੰਗ ਵਿਚ ਸੀ.ਡੀ.ਈ.ਐਲ. ਨੇ ਕਿਹਾ ਹੈ ਕਿ ਬੀ.ਐਸ.ਸੀ. ਅਤੇ ਐਨ.ਐਸ.ਈ. ਨੇ ਸ਼ੇਅਰ ਟ੍ਰੇਡਿੰਗ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਹੁਣ ਕੰਪਨੀ ਦੇ ਸ਼ੇਅਰਾਂ ਦਾ 26 ਅਪ੍ਰੈਲ ਤੋਂ ਦੁਬਾਰਾ ਕਾਰੋਬਾਰ ਕੀਤਾ ਜਾ ਸਕਦਾ ਹੈ। ਸੀ.ਡੀ.ਈ.ਐਲ. ਕੈਫੇ ਕੌਫੀ ਡੇ (ਸੀ.ਸੀ.ਡੀ.) ਚੇਨ ਚਲਾਉਂਦੀ ਹੈ। ਲਿਸਟਿੰਗ ਦੀਆਂ ਸ਼ਰਤਾਂ ਅਤੇ ਤਿਮਾਹੀ ਵਿੱਤੀ ਨਤੀਜਿਆਂ ਨੂੰ ਜਮ੍ਹਾ ਨਾ ਕਰਨ ਕਾਰਨ ਦੋਵੇਂ ਸਟਾਕ ਮਾਰਕੀਟਾਂ ਨੇ ਸੀ.ਡੀ.ਐਲ. ਦੇ ਸ਼ੇਅਰਾਂ ਵਿਚ ਕਾਰੋਬਾਰ 'ਤੇ ਪਾਬੰਦੀ ਲਗਾ ਦਿੱਤੀ ਸੀ। 

ਸਟਾਕ ਐਕਸਚੇਂਜ ਨੇ 13 ਜਨਵਰੀ ਨੂੰ ਕਿਹਾ ਸੀ ਕਿ ਸੀ.ਡੀ.ਈ.ਐਲ. ਨੇ ਜੂਨ 2019 ਅਤੇ ਸਤੰਬਰ 2019 ਦੀ ਤਿਮਾਹੀ ਦੇ ਵਿੱਤੀ ਨਤੀਜੇ ਜਮ੍ਹਾ ਨਹੀਂ ਕੀਤੇ ਸਨ। ਇਸ ਤੋਂ ਇਲਾਵਾ ਸੀ.ਡੀ.ਈ.ਐਲ. ਨੇ ਸੇਬੀ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ 'ਤੇ ਜ਼ੁਰਮਾਨਾ ਵੀ ਨਹੀਂ ਅਦਾ ਕੀਤਾ ਸੀ। ਇਸ ਕਾਰਨ ਕਰਕੇ ਕੰਪਨੀ ਦੇ ਸ਼ੇਅਰਾਂ ਦਾ ਵਪਾਰ ਕਰਨ ਦੀ ਮਨਾਹੀ ਕਰ ਦਿੱਤੀ ਸੀ। ਬੀ.ਐਸ.ਸੀ. 'ਤੇ ਉਪਲਬਧ ਅੰਕੜਿਆਂ ਅਨੁਸਾਰ 25 ਅਗਸਤ, 2020 ਤੋਂ ਬਾਅਦ ਸੀ.ਡੀ.ਈ.ਐਲ. ਦੇ ਸ਼ੇਅਰਾਂ ਦਾ ਕਾਰੋਬਾਰ ਨਹੀਂ ਹੋਇਆ ਹੈ। 

ਇਹ ਵੀ ਪੜ੍ਹੋ :  ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!

Cafe Coffee Day 'ਤੇ 280 ਕਰੋੜ ਦਾ ਕਰਜ਼ਾ 

ਇਸ ਮਹੀਨੇ ਦੇ ਸ਼ੁਰੂ ਵਿਚ ਸੀ.ਡੀ.ਈ.ਐਲ. ਨੇ ਕਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਲਏ ਕਰਜ਼ੇ ਦੇ ਵਿਆਜ ਅਤੇ ਮੂਲ ਰਾਸ਼ੀ ਦੇ ਭੁਗਤਾਨ ਡਿਫਾਲਟ ਦੀ ਗੱਲ ਕਹੀ ਸੀ। ਕੰਪਨੀ ਦਾ ਵੱਖ-ਵੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦਾ 280 ਕਰੋੜ ਰੁਪਏ ਦਾ ਕਰਜ਼ਾ ਹੈ। ਕੈਫੇ ਕਾਫੀ ਡੇਅ ਦੇ ਸੰਸਥਾਪਕ ਵੀ.ਜੀ. ਸਿਧਾਰਥ ਦੀ ਜੁਲਾਈ 2019 ਵਿਚ ਮੌਤ ਹੋ ਗਈ। ਉਸ ਦੀ ਲਾਸ਼ ਮੰਗਲੁਰੂ ਵਿਚ ਨੇਤਰਵਤੀ ਨਦੀ ਵਿਚ ਮਿਲੀ ਸੀ।

ਬੀ.ਐੱਸ.ਈ. 'ਤੇ ਉਪਲਬਧ ਜਾਣਕਾਰੀ ਅਨੁਸਾਰ ਮਾਰਚ 2021 ਵਿਚ ਪ੍ਰਮੋਟਰਾਂ ਦੀ ਸੀ.ਡੀ.ਏ.ਐਲ ਵਿਚ 15.23% ਦੀ ਹਿੱਸੇਦਾਰੀ ਸੀ। ਬਾਕੀ 84.77% ਹਿੱਸੇਦਾਰੀ ਜਨਤਕ ਹਿੱਸੇਦਾਰਾਂ ਕੋਲ ਹੈ। ਪ੍ਰਮੋਟਰਾਂ ਦੇ ਕੁਲ 3,21,63,416 ਸ਼ੇਅਰ ਹਨ। ਇਨ੍ਹਾਂ ਵਿਚੋਂ 52.55% ਜਾਂ 1,69,01,596 ਕਰੋੜ ਸ਼ੇਅਰ ਗਹਿਣੇ ਰੱਖੇ ਗਏ ਹਨ। ਕੰਪਨੀ ਦੇ ਪ੍ਰੋਮੋਟਰ ਵੀ.ਜੀ. ਸਿਧਾਰਥ ਦੀ 11.23% ਹਿੱਸੇਦਾਰੀ ਹੈ, ਜਦਕਿ ਉਸਦੀ ਪਤਨੀ ਮਾਲਵਿਕਾ ਹੇਗੜੇ ਕੋਲ ਸਿਰਫ 0.05% ਹਿੱਸੇਦਾਰੀ ਹੈ।

ਬੀ.ਐੱਸ.ਈ. 'ਤੇ ਉਪਲਬਧ ਅੰਕੜਿਆਂ ਅਨੁਸਾਰ ਜਦੋਂ ਸੀ.ਡੀ.ਈ.ਐੱਲ. ਦੇ ਸ਼ੇਅਰਾਂ 'ਚ ਕਾਰੋਬਾਰ ਬੰਦ ਕਰ ਦਿੱਤਾ ਗਿਆ, ਤਾਂ ਕੰਪਨੀ ਦਾ ਸਟਾਕ 26.05 ਰੁਪਏ ਪ੍ਰਤੀ ਯੂਨਿਟ 'ਤੇ ਖੜ੍ਹਾ ਸੀ। 28 ਅਗਸਤ 2019 ਨੂੰ, ਕੰਪਨੀ ਦਾ ਸਟਾਕ 52 ਹਫਤੇ ਦੇ ਉੱਚ ਪੱਧਰ 'ਤੇ 89 ਰੁਪਏ ਪ੍ਰਤੀ ਯੂਨਿਟ ਸੀ। 8 ਜੂਨ 2020 ਨੂੰ ਕੰਪਨੀ ਦਾ ਸਟਾਕ 52-ਹਫਤੇ ਦੇ ਹੇਠਲੇ ਪੱਧਰ 14.05 ਰੁਪਏ ਪ੍ਰਤੀ ਯੂਨਿਟ 'ਤੇ ਆ ਗਿਆ।

ਇਹ ਵੀ ਪੜ੍ਹੋ :  ਹੁਣ LPG ਗੈਸ ਕੁਨੈਕਸ਼ਨ ਲੈਣਾ ਹੋਇਆ ਆਸਾਨ, Indian Oil ਨੇ ਖ਼ਤਮ ਕੀਤਾ ਇਹ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News