ਇਸਪਾਤ ਦੀ ਘਰੇਲੂ ਮੰਗ ''ਚ ਸੱਤ ਫੀਸਦੀ ਵਾਧੇ ਦੀ ਸੰਭਾਵਨਾ

Wednesday, Apr 10, 2019 - 04:44 PM (IST)

ਇਸਪਾਤ ਦੀ ਘਰੇਲੂ ਮੰਗ ''ਚ ਸੱਤ ਫੀਸਦੀ ਵਾਧੇ ਦੀ ਸੰਭਾਵਨਾ

ਨਵੀਂ ਦਿੱਲੀ—ਨਿਰਮਾਣ, ਪੂੰਜੀਗਤ ਵਸਤੂ ਅਤੇ ਰੇਲਵੇ ਵਰਗੇ ਖੇਤਰਾਂ ਵਲੋਂ ਮੰਗ ਦੇ ਸਮਰਥਨ ਨਾਲ ਇਸਪਾਤ ਦੀ ਘਰੇਲੂ ਮੰਗ 'ਚ 2019 ਅਤੇ 2020 ਦੇ ਦੌਰਾਨ ਸੱਤ ਫੀਸਦੀ ਦੇ ਆਲੇ-ਦੁਆਲੇ ਦਾ ਵਾਧਾ ਸੰਭਵ ਹੈ। ਇੰਡੀਅਨ ਸਟੀਲ ਐਸੋਸੀਏਸ਼ਨ ਦੇ ਤਾਜ਼ਾ ਬਿਆਨ 'ਚ ਇਹ ਅਨੁਮਾਨ ਜਤਾਇਆ ਗਿਆ ਹੈ। ਐਸੋਸੀਏਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਇੰਡੀਅਨ ਸਟੀਲ ਐਸੋਸੀਏਸ਼ਨ ਨੇ ਇਸਪਾਤ ਦੀ ਘਰੇਲੂ ਮੰਗ 2019 'ਚ 7.10 ਫੀਸਦੀ ਦੀ ਦਰ ਨਾਲ ਅਤੇ 2020 'ਚ 7.20 ਫੀਸਦੀ ਦੀ ਦਰ ਨਾਲ ਵਾਧਾ ਹੋਣ ਦਾ ਪੂਰਵ ਅਨੁਮਾਨ ਪ੍ਰਗਟ ਕੀਤਾ ਹੈ। ਵਿੱਤੀ ਸਾਲ ਦੇ ਹਿਸਾਬ ਨਾਲ 2019-20 ਅਤੇ 2020-21 ਦੋਵਾਂ 'ਚ ਮੰਗ 7.20 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਐਸੋਸੀਏਸ਼ਨ ਦੇ ਅਨੁਮਾਨ 2019 'ਚ ਇਸਪਾਤ ਦੀ ਘਰੇਲੂ ਖਪਤ 10 ਕਰੋੜ ਟਨ ਦੇ ਪੱਧਰ 'ਤੇ ਪਾਰ ਕਰ ਸਕਦੀ ਹੈ। ਇਸ ਤੋਂ ਪਹਿਲਾਂ ਇਸਪਾਤ ਮੰਤਰੀ ਚੌਧਰੀ ਬਰਿੰਦਰ ਸਿੰਘ ਨੇ ਕਿਹਾ ਸੀ ਕਿ ਦੇਸ਼ 'ਚ ਇਸਪਾਤ ਖਪਤ ਦੀ ਵਾਧਾ ਦਰ 'ਚ ਮਜ਼ਬੂਤੀ ਜਾਰੀ ਰਹੇਗੀ।


author

Aarti dhillon

Content Editor

Related News