ਜੈੱਟ ਨੂੰ 500 ਕਰੋੜ ਦਾ ਐਮਰਜੈਂਸੀ ਲੋਨ ਦੇਣਗੇ SBI ਤੇ PNB

02/22/2019 9:49:08 PM

ਜਲੰਧਰ— ਕੈਸ਼ ਦੀ ਕਮੀ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਨੂੰ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 500 ਕਰੋੜ ਰੁਪਏ ਦਾ ਕਰਜ਼ਾ ਦੇਣ ਲਈ ਤਿਆਰ ਹੋ ਗਏ ਹਨ। ਹਾਲਾਂਕਿ ਇਸ ਦੇ ਲਈ ਕੰਸੋਰਟੀਅਮ 'ਚ ਸ਼ਾਮਲ ਹੋਰ ਬੈਂਕਾਂ ਨੂੰ ਇਤਰਾਜ਼ ਨਾ ਹੋਣ ਦੀ ਸ਼ਰਤ ਵੀ ਰੱਖੀ ਗਈ ਹੈ।
ਜੈੱਟ ਏਅਰਵੇਜ਼ 'ਤੇ 8,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਹੈ। ਜਦੋਂ ਤੱਕ ਲੈਂਡਰਸ ਇਸ ਦੀ ਰੀਸਟਰਕਰਿੰਗ ਲਈ ਇਕ ਵਧੀਆ ਤਰੀਕਾ ਨਹੀਂ ਲੱਭ ਲੈਂਦੇ, ਉਦੋਂ ਤੱਕ ਏਅਰਲਾਈਨ ਨੂੰ ਆਪਣਾ ਆਪ੍ਰੇਸ਼ਨਸ ਜਾਰੀ ਰੱਖਣ ਲਈ ਇਸ ਐਮਰਜੈਂਸੀ ਫੰਡਿੰਗ ਦੀ ਲੋੜ ਹੈ। ਬੈਂਕਾਂ 'ਚ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਸਿਰਫ ਐੱਸ. ਬੀ. ਆਈ. ਤੇ ਪੀ. ਐੱਨ. ਬੀ. ਲੋਨ ਦੇਣ ਲਈ ਸਹਿਮਤ ਹੋਏ ਹਨ। ਕੋਈ ਹੋਰ ਬੈਂਕ ਹੋਰ ਉਧਾਰ ਦੇਣ ਲਈ ਤਿਆਰ ਨਹੀਂ ਹਨ।


satpal klair

Content Editor

Related News