ਜਲਦ ਸ਼ੁਰੂ ਕੀਤੀ ਜਾਵੇਗੀ 680 ਕਰੋੜ ਰੁਪਏ ਦੀ ਸਟਾਰਟਅਪ ਸਕੀਮ, ਲੱਖਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਸੁੱਖੂ

Tuesday, Nov 14, 2023 - 06:46 PM (IST)

ਜਲਦ ਸ਼ੁਰੂ ਕੀਤੀ ਜਾਵੇਗੀ 680 ਕਰੋੜ ਰੁਪਏ ਦੀ ਸਟਾਰਟਅਪ ਸਕੀਮ, ਲੱਖਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਸੁੱਖੂ

ਸ਼ਿਮਲਾ (ਯੂ. ਐਨ. ਆਈ.) - ਹਿਮਾਚਲ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਟਰਾਂਸਪੋਰਟ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਵਿਭਾਗ ਤੋਂ ਈ-ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਦੀ ਸਥਿਤੀ ਬਾਰੇ 10 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ। ਸ੍ਰੀ ਸੁੱਖੂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਲਈ 680 ਕਰੋੜ ਰੁਪਏ ਦੀ ਸਟਾਰਟ-ਅੱਪ ਸਕੀਮ ਦਾ ਪਹਿਲਾ ਪੜਾਅ ਜਲਦੀ ਹੀ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਹੁਣ ਰੁਜ਼ਗਾਰ ਪ੍ਰਦਾਨ ਕਰਨ ਵਾਲਿਆਂ ਦੀ ਵੀ ਰਜਿਸਟ੍ਰੇਸ਼ਨ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਲੋੜ ਅਨੁਸਾਰ ਸਿੱਖਿਅਤ ਨੌਜਵਾਨ ਮਿਲ ਸਕਣ। 

ਇਹ ਵੀ ਪੜ੍ਹੋ :   ਦੀਵਾਲੀ ਮੌਕੇ ਟੁੱਟੇ ਕਾਰੋਬਾਰ ਦੇ ਸਾਰੇ ਰਿਕਾਰਡ, 3.75 ਲੱਖ ਕਰੋੜ ਦੀ ਹੋਈ ਖਰੀਦਦਾਰੀ

ਮੁੱਖ ਮੰਤਰੀ ਨੇ ਕਿਹਾ ਕਿ ਈ-ਵਾਹਨਾਂ ਦੇ ਸੰਚਾਲਨ ਨੂੰ ਉਤਸ਼ਾਹਿਤ ਕਰਨ ਲਈ ਰਾਜ ਵਿੱਚ 107 ਈ-ਚਾਰਜਿੰਗ ਸਟੇਸ਼ਨਾਂ ਦੀ ਉਸਾਰੀ ਕਰਨ ਦੀ ਤਜਵੀਜ਼ ਹੈ, ਜਿਨ੍ਹਾਂ ਵਿੱਚੋਂ 53 ਈ-ਚਾਰਜਿੰਗ ਸਟੇਸ਼ਨ ਵੱਖ-ਵੱਖ ਪੈਟਰੋਲ ਪੰਪਾਂ 'ਤੇ ਬਣਾਏ ਜਾਣਗੇ ਅਤੇ 54 ਈ-ਚਾਰਜਿੰਗ ਸਟੇਸ਼ਨ ਟਰਾਂਸਪੋਰਟ ਵਿਭਾਗ ਜ਼ਰੀਏ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਇਸ ਸਬੰਧੀ ਉਨ੍ਹਾਂ ਨੂੰ ਵਿਸਥਾਰਤ ਰਿਪੋਰਟ ਸੌਂਪੇ।

ਸ਼੍ਰੀ ਸੁੱਖੂ ਨੇ ਰਾਜ ਵਿੱਚ ਛੇ ਪ੍ਰਸਤਾਵਿਤ ਗ੍ਰੀਨ ਕੋਰੀਡੋਰਾਂ ਦੇ ਨਿਰਮਾਣ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ  ਪਰਵਾਣੂ-ਨਾਲਾਗੜ੍ਹ-ਊਨਾ-ਹਮੀਰਪੁਰ-ਸੰਸਾਰਪੁਰ ਟੈਰੇਸ, ਪਾਉਂਟਾ-ਨਾਹਨ-ਸੋਲਨ-ਸ਼ਿਮਲਾ, ਪਰਵਾਣੂ-ਸੋਲਨ-ਸ਼ਿਮਲਾ-ਰਾਮਪੁਰ-ਲੋਸਰ, ਮੰਡੀ-ਜੋਗਿੰਦਰਨਗਰ-ਪਾਲਮਪੁਰ-ਧਰਮਸ਼ਾਲਾ-ਕਾਂਗੜਾ-ਪਠਾਨਕੋਟ ਅਤੇ ਕੀਰਤਪੁਰ-ਬਿਲਾਸਪੁਰ-ਮੰਡੀ-ਮਨਾਲੀ-ਕੇਲਾਂਗ-ਜਿੰਗਜਿੰਗਬਾਰ ਗ੍ਰੀਨ ਕੋਰੀਡੋਰ ਬਣਾਏ ਜਾ ਰਹੇ ਹਨ।

ਇਹ ਵੀ ਪੜ੍ਹੋ :   ਜੈਸ਼ੰਕਰ ਨੇ ਲੰਡਨ 'ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਦੀਵਾਲੀ ਮੌਕੇ ਦਿੱਤੇ ਵਿਸ਼ੇਸ਼ ਤੋਹਫ਼ੇ

ਉਨ੍ਹਾਂ ਨੇ ਇਨ੍ਹਾਂ ਗਰੀਨ ਕੋਰੀਡੋਰਾਂ 'ਤੇ ਬਿਜਲੀ ਦੇ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਉਸਾਰੀ ਸਬੰਧੀ ਟੈਂਡਰ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਡੀਜ਼ਲ ਬੱਸਾਂ ਨੂੰ ਪੜਾਅਵਾਰ ਈ-ਬੱਸਾਂ ਨਾਲ ਬਦਲਿਆ ਜਾਵੇਗਾ ਅਤੇ ਜਲਦੀ ਹੀ 300 ਨਵੀਆਂ ਈ-ਬੱਸਾਂ ਦੀ ਖਰੀਦ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਿਗਮ ਨੂੰ ਘਾਟੇ ਤੋਂ ਬਚਾਉਣ ਲਈ ਯਤਨਸ਼ੀਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਾਤਾਵਰਣ ਦੀ ਸੁਰੱਖਿਆ ਲਈ ਈ-ਵਾਹਨਾਂ ਦੇ ਸੰਚਾਲਨ ਨੂੰ ਪਹਿਲ ਦੇ ਰਹੀ ਹੈ ਅਤੇ ਈ-ਟੈਕਸੀਆਂ ਨੂੰ ਸਰਕਾਰੀ ਵਿਭਾਗਾਂ ਨਾਲ ਵੀ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਨ੍ਹਾਂ ਤੋਂ ਈ-ਟੈਕਸੀਆਂ ਕਿਰਾਏ 'ਤੇ ਲਈਆਂ ਜਾਣਗੀਆਂ, ਜੋ ਕਿ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਈ-ਟੈਕਸੀ ਦੀ ਰਜਿਸਟ੍ਰੇਸ਼ਨ ਲਈ ਇਕ ਵੈੱਬਸਾਈਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News