ਹੁਣ ਖ਼ੁਦ ਦੀ ਕੰਪਨੀ ਸ਼ੁਰੂ ਕਰਨਾ ਹੋਇਆ ਸੌਖਾ, ਸਰਕਾਰ ਨੇ ਬਦਲੇ ਨਿਯਮ

Tuesday, Mar 09, 2021 - 04:06 PM (IST)

ਹੁਣ ਖ਼ੁਦ ਦੀ ਕੰਪਨੀ ਸ਼ੁਰੂ ਕਰਨਾ ਹੋਇਆ ਸੌਖਾ, ਸਰਕਾਰ ਨੇ ਬਦਲੇ ਨਿਯਮ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜਜ਼ (ਐਮਐਸਐਮਈਜ਼) ਅਧੀਨ ਨਵੀਂ ਕੰਪਨੀ ਦੀ ਰਜਿਸਟਰੀਕਰਣ ਦੀ ਸਹੂਲਤ ਲਈ 1 ਜੁਲਾਈ, 2020 ਨੂੰ ਪੋਰਟਲ ਲਾਂਚ ਕੀਤਾ ਸੀ। ਇਸਦਾ ਉਦੇਸ਼ ਰਜਿਸਟਰੀਕਰਣ ਦੀ ਮੁਸ਼ਕਲ ਪ੍ਰਕਿਰਿਆ ਤੋਂ ਬਚਾ ਕੇ ਨਵੀਂ ਕੰਪਨੀਆਂ ਸ਼ੁਰੂ ਕਰਨ ਵਾਲਿਆਂ ਨੂੰ ਇਕ ਪੰਨੇ ਦੀ ਰਜਿਸਟਰੀਕਰਣ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇਸਦੇ ਨਾਲ ਐਮ.ਐਸ.ਐਮ.ਈ. ਅਧੀਨ ਕਿਸੇ ਵੀ ਕੰਪਨੀ ਦੀ ਰਜਿਸਟਰੀਕਰਣ ਵਿਚ ਲੋਕਾਂ ਨੂੰ ਸਮੇਂ ਦੀ ਬਚਤ ਨਾਲ ਅਸਾਨ ਰਜਿਸਟ੍ਰੇਸ਼ਨ ਪ੍ਰਕਿਰਿਆ ਪ੍ਰਦਾਨ ਕੀਤੀ ਗਈ ਹੈ। ਕੇਂਦਰ ਵੱਲੋਂ 26 ਨਵੰਬਰ 2020 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਜੀਐਸਟੀ-ਟੀਆਈਐਨ (GSTIN) ਪੋਰਟਲ 'ਤੇ ਰਜਿਸਟਰੀ ਕਰਵਾਉਣਾ ਲਾਜ਼ਮੀ ਹੋਵੇਗਾ, ਜੋ ਕਿ 1 ਅਪ੍ਰੈਲ 2021 ਤੋਂ ਲਾਗੂ ਹੋਵੇਗਾ। ਹੁਣ ਕੇਂਦਰ ਨੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ ਜੋ ਨਵੀਂ ਕੰਪਨੀ ਸ਼ੁਰੂ ਕਰਨਾ ਚਾਹੁੰਦੇ ਹਨ।

GSTIN ਕਾਰਨ ਆ ਰਹੀ ਮੁਸ਼ਕਲ

ਕੇਂਦਰ ਵਲੋਂ ਜੀਐਸ-ਟੀਆਈਐਨ ਨੂੰ ਲਾਜ਼ਮੀ ਕਰਨ ਤੋਂ ਬਾਅਦ ਕਈ ਐਮਐਸਐਮਈ ਸੰਗਠਨਾਂ ਨੇ ਕਿਹਾ ਕਿ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਉੱਦਮੀਆਂ ਨੂੰ ਜੀਐਸਟੀ ਰਿਟਰਨ ਭਰਨ ਦੀ ਜ਼ਰੂਰਤ ਤੋਂ ਛੋਟ ਹੈ। ਬਹੁਤ ਸਾਰੇ ਐਮਐਸਐਮਈਆਂ ਨੇ ਕਿਹਾ ਕਿ ਉਨ੍ਹਾਂ ਦਾ ਸਾਲਾਨਾ ਕਾਰੋਬਾਰ ਇੰਨਾ ਘੱਟ ਹੈ ਕਿ ਉਨ੍ਹਾਂ ਨੂੰ ਜੀਐਸਟੀ ਐਕਟ ਦੇ ਅਧੀਨ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੈ। ਅਜਿਹੀ ਸਥਿਤੀ ਵਿਚ ਰਜਿਸਟਰੀ ਕਰਵਾਉਣ ਲਈ ਜੀਐਸ-ਟੀਆਈਐਨ ਦੀ ਲਾਜ਼ਮਤਾ ਰੁਕਾਵਟ ਬਣ ਰਹੀ ਹੈ।

ਇਹ ਵੀ ਪੜ੍ਹੋ : ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ

ਐਮ.ਐਸ.ਐਮ.ਈ. ਲਈ ਰਜਿਸਟਰੀਆਂ ਦਾ ਅੰਕੜਾ

ਐਮ.ਐਸ.ਐਮ.ਈ. ਮੰਤਰਾਲੇ ਨੇ ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ 5 ਮਾਰਚ 2021 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ ਜੀਐਸਟੀ ਰਿਟਰਨ ਦਾਖਲ ਕਰਨ ਵਾਲਿਆਂ ਲਈ ਜੀਐਸਟੀ-ਟੀਆਈਐਨ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਜੀਐਸਟੀ ਰਿਟਰਨ ਭਰਨ ਤੋਂ ਛੋਟ ਦਿੱਤੀ ਗਈ ਹੈ, ਉਹ ਆਪਣੀ ਕੰਪਨੀ ਨੂੰ ਰਜਿਸਟਰ ਕਰਦੇ ਹੋਏ ਆਪਣੇ ਸਥਾਈ ਖਾਤਾ ਨੰਬਰ (ਪੈਨ) ਦੀ ਵਰਤੋਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਐਂਟਰਪ੍ਰਾਈਜ ਰਜਿਸਟਰੀ ਪੋਰਟਲ ਨੂੰ ਕਾਰੋਬਾਰੀਆਂ ਦੁਆਰਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਪੋਰਟਲ ਦੀ ਸਹਾਇਤਾ ਨਾਲ, ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਕਲਾਕਾਰਾਂ, ਦਸਤਕਾਰਾਂ ਨੂੰ ਬਹੁਤ ਮਦਦ ਮਿਲ ਰਹੀ ਹੈ। 5 ਮਾਰਚ 2021 ਤੱਕ, ਪੋਰਟਲ 'ਤੇ 25 ਲੱਖ ਤੋਂ ਵੱਧ ਐਮ.ਐਸ.ਐਮ.ਈਜ਼ ਲਈ ਰਜਿਸਟਰੀਆਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News