ਇਹ ਬੈਂਕ ਸੈਂਕੜੇ ਕਰਮਚਾਰੀਆਂ ਦੀ ਕਰਨ ਜਾ ਰਿਹੈ ਛੁੱਟੀ, ਤਿਆਰ ਕੀਤੀ ਸੂਚੀ

Thursday, Jul 30, 2020 - 04:54 PM (IST)

ਨਵੀਂ ਦਿੱਲੀ—  ਸਟੈਂਡਰਡ ਚਾਰਟਰਡ ਪੀ. ਐੱਲ. ਸੀ. ਵਿਸ਼ਵ ਭਰ ਦੇ ਆਪਣੇ ਦਫਤਰਾਂ 'ਚ ਛੰਟਨੀ ਦੇ ਇਕ ਨਵੇਂ ਦੌਰ ਦੀ ਤਿਆਰੀ 'ਚ ਹੈ। ਲੰਡਨ ਦੇ ਇਸ ਬੈਂਕ ਨੇ ਸੈਂਕੜੇ ਅਜਿਹੇ ਕਰਮਚਾਰੀਆਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ।


ਇਸ ਤੋਂ ਇਲਾਵਾ ਤਨਖ਼ਾਹ 'ਚ ਕਟੌਤੀ ਦੀ ਯੋਜਨਾ 'ਤੇ ਵੀ ਕੰਮ ਚੱਲ ਰਿਹਾ ਹੈ। ਦੱਸ ਦੇਈਏ ਕਿ ਵਿਸ਼ਵ ਭਰ 'ਚ ਬੈਂਕ ਦੇ ਤਕਰੀਬਨ 85,000 ਕਰਮਚਾਰੀ ਹਨ। ਰਿਪੋਰਟਾਂ ਮੁਤਾਬਕ, ਲੰਡਨ, ਨਿਊਯਾਰਕ ਅਤੇ ਸਿੰਗਾਪੁਰ ਸਮੇਤ ਕੰਪਨੀ ਦੇ ਕਈ ਦਫਤਰਾਂ 'ਚ ਕਟੌਤੀ ਕੀਤੀ ਜਾਵੇਗੀ।

ਬੈਂਕ ਨੇ ਇਕ ਬਿਆਨ 'ਚ ਕਿਹਾ ਹੈ ਕਿ ਬੈਂਕ ਦੇ ਟ੍ਰਾਂਸਫਾਰਮੇਸ਼ਨ ਅਤੇ ਮੁਕਾਬਲੇਬਾਜ਼ੀ 'ਚ ਟਿਕੇ ਰਹਿਣ ਲਈ ਥੋੜ੍ਹੀ ਜਿਹੀ ਛੰਟਨੀ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਬੈਂਕ ਪ੍ਰਬੰਧਨ ਨੇ ਕਿਹਾ ਹੈ ਕਿ ਕੋਵਿਡ-19 ਦੇ ਪ੍ਰਭਾਵ ਨਾਲ ਇਸ ਛੰਟਨੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਬੈਂਕ ਨੇ ਕਿਹਾ ਹੈ ਕਿ ਜਿਨ੍ਹਾਂ ਦੀ ਛੁੱਟੀ ਕੀਤੀ ਜਾਵੇਗੀ ਉਨ੍ਹਾਂ ਨੂੰ ਵੱਖਰੇ ਭੁਗਤਾਨ ਤੋਂ ਇਲਾਵਾ 2020 ਦੇ ਅੰਤ ਤੱਕ ਦੀ ਤਨਖ਼ਾਹ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਬੈਂਕ ਨੇ ਛੰਟਨੀ ਨੂੰ ਮੁਲਤਵੀ ਰੱਖਦੇ ਹੋਏ ਕਿਹਾ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਬੈਂਕ 'ਤੇ ਨਿਵੇਸ਼ਕਾਂ ਵੱਲੋਂ ਲਾਗਤ ਘਟਾਉਣ ਦਾ ਦਬਾਅ ਹੈ, ਜਿਸ ਨਾਲ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕੇ।


Sanjeev

Content Editor

Related News