ਸੇਬੀ ਸਟਾਕ ਫਿਊਚਰਜ਼ ਟ੍ਰੇਡਿੰਗ ਦੀ ਮਿਆਦ ਤੇ ਮਚਿਓਰਿਟੀ ’ਚ ਕਰੇਗਾ ਸੁਧਾਰ : ਚੇਅਰਮੈਨ ਤੁਹਿਨ ਕਾਂਤ ਪਾਂਡੇ
Friday, Aug 22, 2025 - 06:21 PM (IST)

ਮੁੰਬਈ (ਭਾਸ਼ਾ) - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਰੈਗੂਲੇਟਰੀ ਸਟਾਕ ਫਿਊਚਰਜ਼ ਟ੍ਰੇਡਿੰਗ ਦੀ ਮਿਆਦ ਅਤੇ ਮਚਿਓਰਿਟੀ ’ਚ ਸੁਧਾਰ ਲਿਆਉਣ ’ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਕਦੀ ਬਾਜ਼ਾਰ ’ਚ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ ਅਤੇ 3 ਸਾਲਾਂ ਦੀ ਮਿਆਦ ’ਚ ਰੋਜ਼ਾਨਾ ਕਾਰੋਬਾਰ ਦੁੱਗਣਾ ਹੋ ਗਿਆ ਹੈ।
ਇਹ ਵੀ ਪੜ੍ਹੋ : Rapido ਨੂੰ ਲੱਗਾ 10 ਲੱਖ ਰੁਪਏ ਦਾ ਜੁਰਮਾਨਾ, ਕੰਪਨੀ ਇਨ੍ਹਾਂ ਗਾਹਕਾਂ ਨੂੰ ਦੇਵੇਗੀ Refund
ਪਾਂਡੇ ਨੇ ‘ਫਿੱਕੀ ਕੈਪੀਟਲ ਮਾਰਕੀਟ ਕਾਨਫਰੰਸ’ 2025 ’ਚ ਕਿਹਾ,‘‘ਅਸੀਂ ਫਿਊਚਰਜ਼-ਬਦਲ ਉਤਪਾਦਾਂ ਲਈ ਮਚਿਓਰਿਟੀ ਪੈਟਰਨ ਅਤੇ ਸੁਧਾਰ ਦੇ ਤਰੀਕਿਆਂ ’ਤੇ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਾਂਗੇ, ਤਾਂਕਿ ਉਹ ‘ਹੇਜਿੰਗ’ (ਜੋਖਿਮ ਪ੍ਰਬੰਧਨ ਰਣਨੀਤੀ) ਅਤੇ ਲੰਮੀ ਮਿਆਦ ਦੇ ਨਿਵੇਸ਼ ਲਈ ਬਿਹਤਰ ਸੇਵਾ ਪ੍ਰਦਾਨ ਕਰ ਸਕਣ।’’
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਟਾਕ ਫਿਊਚਰਜ਼ ਟ੍ਰੇਡਿੰਗ ਪੂੰਜੀ ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪਰ ਰੈਗੂਲੇਟਰੀ ਨੂੰ ਗੁਣਵੱਤਾ ਅਤੇ ਸੰਤੁਲਨ ਯਕੀਨੀ ਕਰਨ ਦੀ ਲੋੜ ਹੈ। ਰੈਗੂਲੇਟਰੀ ਲੰਮੀ ਮਿਆਦ ਦੇ ਉਤਪਾਦਾਂ ਰਾਹੀਂ ਫਿਊਚਰਜ਼-ਬਦਲ ਦੀ ਗੁਣਵੱਤਾ ਨੂੰ ਵਧਾਉਂਦੇ ਹੋਏ, ਨਕਦ ਸ਼ੇਅਰ ਬਾਜ਼ਾਰਾਂ ਨੂੰ ਡੂੰਘਾ ਕਰਨ ਦੇ ਤਰੀਕੇ ਲੱਭ ਰਹੀ ਹੈ।
ਇਹ ਵੀ ਪੜ੍ਹੋ : ਮੇਲੇ ਦੇ ਝੂਲੇ 'ਤੇ ਸ਼ੁਰੂ ਹੋਇਆ Labor Pain, 40 ਫੁੱਟ ਉੱਪਰ ਦਿੱਤਾ ਬੱਚੇ ਨੂੰ ਜਨਮ, ਹਸਪਤਾਲ ਪਹੁੰਚ...
ਸੇਬੀ ਦੇ ਹੋਲਟਾਈਮ ਮੈਂਬਰ ਅਨੰਤ ਨਾਰਾਇਣ ਨੇ ਪਿਛਲੇ ਮਹੀਨੇ ‘ਅਲਟ੍ਰਾ-ਸ਼ਾਰਟ-ਟਰਮ ਡੈਰੀਵੇਟਿਵਸ ਟਰੇਡਿੰਗ ਦੇ ਵਧਦੇ ਦਬਦਬੇ ’ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਚੌਕਸ ਕੀਤਾ ਕਿ ਇਸ ਤਰ੍ਹਾਂ ਦੇ ਰੁਝਨ ਭਾਰਤ ਦੇ ਪੂੰਜੀ ਬਾਜ਼ਾਰਾਂ ਨੂੰ ਕਮਜ਼ੋਰ ਕਰ ਸਕਦੇ ਹਨ।
ਉਨ੍ਹਾਂ ਕਿਹਾ,‘‘ਸਾਨੂੰ ਏ. ਆਈ. ਨੂੰ ਫੈਸਲੇ ਦੇ ਬਦਲ ਦੇ ਤੌਰ ’ਤੇ ਨਹੀਂ ਇਕ ਸਹਾਇਕ ਦੇ ਤੌਰ ’ਤੇ ਵੇਖਣਾ ਹੋਵੇਗਾ। ਏ. ਆਈ. ਐੱਮ. ਐੱਲ. ਲਈ ਸੇਬੀ ਦੇ ਪ੍ਰਸਤਾਵਿਤ ਮਾਰਗਦਰਸ਼ਕ ਸਿਧਾਂਤ ਇਕ ਪੱਧਰੀ ਦ੍ਰਿਸ਼ਟੀਕੋਣ, ਡਾਟਾ ਅਤੇ ਸਾਈਬਰ ਕੰਟੋਰਲ ਅਤੇ ਸਪੱਸ਼ਟ ਜਵਾਬਦੇਹੀ ’ਤੇ ਜ਼ੋਰ ਦਿੰਦੇ ਹਨ। ਆਰ. ਬੀ. ਆਈ. ਦੀ ਏ. ਆਈ. ਕਮੇਟੀ ਦੀ ਰਿਪੋਰਟ ਵੀ ਇਸ ਦੀ ਪੁਸ਼ਟੀ ਕਰਦੀ ਹੈ।
ਇਹ ਵੀ ਪੜ੍ਹੋ : ਅੱਜ ਦੇ 1 ਲੱਖ ਰੁਪਏ ਦੀ 20 ਸਾਲਾਂ ਬਾਅਦ ਕਿੰਨੀ ਹੋਵੇਗੀ ਕੀਮਤ? ਅੰਕੜਾ ਕਰ ਦੇਵੇਗਾ ਤੁਹਾਨੂੰ ਹੈਰਾਨ
ਆਈ. ਪੀ. ਓ. ਲਿਆਉਣ ਵਾਲੀਆਂ ਕੰਪਨੀਆਂ ਲਈ ਨਵਾਂ ਮੰਚ ਲਿਆਉਣ ਦੀ ਯੋਜਨਾ
ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਬਾਜ਼ਾਰ ਰੈਗੂਲੇਟਰੀ ਇਕ ਰੈਗੂਲੇਟਿਡ ਮੰਚ ਪੇਸ਼ ਕਰ ਸਕਦਾ ਹੈ, ਜਿੱਥੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਿਆਉਣ ਵਾਲ ਆਂ ਕੰਪਨੀਆਂ ਸੂਚੀਬੱਧ ਹੋਣ ਤੋਂ ਪਹਿਲਾਂ ਕੁਝ ਖੁਲਾਸੇ ਕਰਨ ਤੋਂ ਬਾਅਦ ਕਾਰੋਬਾਰ ਕਰ ਸਕਣਗੀਆਂ। ਇਹ ਨਵਾਂ ਮੰਚ ਨਿਵੇਸ਼ਕਾਂ ਨੂੰ ਆਈ. ਪੀ . ਓ. ਵੰਡ ਅਤੇ ਸੂਚੀਬੱਧ ਹੋਣ ’ਚ 3 ਦਿਨ ਦੀ ਮਿਆਦ ’ਚ ਰੈਗੂਲੇਟਿਡ ਤਰੀਕੇ ਨਾਲ ਸ਼ੇਅਰ ਦਾ ਵਪਾਰ ਕਰਨ ਦੀ ਆਗਿਆ ਦੇ ਸਕਦਾ ਹੈ। ਇਹ ਪਹਿਲ ਮੌਜੂਦਾ ਰੈਗੂਲੇਟਿਡ ‘ਗ੍ਰੇ ਮਾਰਕੀਟ’ ਦੀ ਜਗ੍ਹਾ ਲੈ ਸਕਦੀ ਹੈ, ਜੋ ਮੌਜੂਦਾ ਸਮੇਂ ’ਚ ਇਸ ਮਿਆਦ ਦੌਰਾਨ ਸੰਚਾਲਿਤ ਹੁੰਦੀ ਹੈ।
ਇਹ ਵੀ ਪੜ੍ਹੋ : ਹੁਣ ਦੋਪਹੀਆ ਵਾਹਨਾਂ ਤੋਂ ਵੀ ਵਸੂਲਿਆ ਜਾਵੇਗਾ Toll ? ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8