ਸਪਾਈਸ ਜੈੱਟ ਇਸ ਮਹੀਨੇ ਸ਼ੁਰੂ ਕਰੇਗੀ 20 ਨਵੀਂਆਂ ਉਡਾਣਾਂ

Wednesday, May 22, 2019 - 05:10 PM (IST)

ਸਪਾਈਸ ਜੈੱਟ ਇਸ ਮਹੀਨੇ ਸ਼ੁਰੂ ਕਰੇਗੀ 20 ਨਵੀਂਆਂ ਉਡਾਣਾਂ

 

ਨਵੀਂ ਦਿੱਲੀ — ਸਸਤੀ ਹਵਾਈ ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਇਸ ਮਹੀਨੇ 20 ਨਵੀਂਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੰਬਈ ਤੋਂ ਤਿਰੂਵਨੰਤਪੁਰਮ, ਵਿਜੇਵਾੜਾ ਅਤੇ ਤਿਰੂਪਤੀ ਲਈ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁੰਬਈ ਤੋਂ ਹੈਦਰਾਬਾਦ ਲਈ ਛੇਵੀਂ, ਕੋਚੀ ਲਈ ਤੀਜੀ, ਕੋਲਕਾਤਾ ਲਈ ਪੰਜਵੀਂ, ਕਾਨਪੁਰ ਲਈ ਦੂਜੀ ਅਤੇ ਪਟਨਾ ਲਈ ਤੀਜੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਕੋਲਕਾਤਾ ਅਤੇ ਪਟਨਾ ਵਿਚਕਾਰ ਦੂਜੀ ਉਡਾਣ ਸ਼ੁਰੂ ਕੀਤੀ ਜਾਵੇਗੀ। ਮੁੰਬਈ ਅਤੇ ਕੋਲਕਾਤਾ ਵਿਚਕਾਰ ਉਡਾਣ ਹਫਤੇ ਵਿਚ ਪੰਜ ਦਿਨ ਲਈ ਹੋਵੇਗੀ। ਬਾਕੀ ਸਾਰੀਆਂ ਉਡਾਣਾਂ ਵੀ ਜਾਰੀ ਰਹਿਣਗੀਆਂ। ਇਹ ਸਾਰੀਆਂ ਉਡਾਣਾਂ 26 ਤੋਂ 30 ਮਈ ਦੇ ਵਿਚਕਾਰ ਸ਼ੁਰੂ ਕੀਤੀਆਂ ਜਾਣਗੀਆਂ। ਸਾਰੇ ਮਾਰਗਾਂ 'ਤੇ ਬੋਇੰਗ 737 ਜਹਾਜ਼ਾਂ ਦਾ ਸੰਚਾਲਨ ਕੀਤਾ ਜਾਵੇਗਾ। ਜੈੱਟ ਏਅਰਵੇਜ਼ ਦਾ ਸੰਚਾਲਨ ਠੱਪ ਹੋਣ ਦੇ ਮੱਦੇਨਜ਼ਰ ਸਪਾਈਸਜੈੱਟ ਨੇ 01 ਅਪ੍ਰੈਲ ਤੋਂ ਹੁਣ ਤੱਕ 106 ਨਵੀਂਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।


Related News