Spicejet ਵੱਲੋਂ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ, ਇਸ ਕਾਰਨ ਕਰਕੇ ਕੀਤੀ ਸੀ ਬੰਦ
Friday, Jan 20, 2023 - 01:29 PM (IST)
ਬਿਜ਼ਨੈੱਸ ਡੈਸਕ- ਪੰਜਾਬ ਦਾ ਅੰਮ੍ਰਿਤਸਰ ਸਿੱਖਾਂ ਦੇ 5 ਤਖ਼ਤਾਂ 'ਚੋਂ ਇੱਕ ਬਿਹਾਰ ਸਥਿਤ ਪਟਨਾ ਸਾਹਿਬ ਤੋਂ ਹਵਾਈ ਮਾਰਗ ਨਾਲ ਜੁੜਨ ਜਾ ਰਿਹਾ ਹੈ। ਸਪਾਈਸ ਜੈੱਟ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਅੱਜ ਦੋਵਾਂ ਸ਼ਹਿਰਾਂ ਦੇ ਵਿਚਾਲੇ ਇਹ ਫਲਾਈਟ ਉਡਾਣ ਭਰੇਗੀ।
ਸਪਾਈਸ ਜੈੱਟ ਨੇ ਅੱਜ ਤੋਂ ਅੰਮ੍ਰਿਤਸਰ ਤੋਂ ਪਟਨਾ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਦੋਵਾਂ ਸ਼ਹਿਰਾਂ ਵਿਚਾਲੇ ਇਹ ਫਲਾਈਟ ਰੋਜ਼ਾਨਾ ਅਪ-ਡਾਊਨ ਕਰੇਗੀ।
ਇਹ ਵੀ ਪੜ੍ਹੋ-ਦਸੰਬਰ 2022 ’ਚ ਹਵਾਈ ਯਾਤਰਾ ’ਚ ਹੋਇਆ ਵਾਧਾ, ਇੰਡੀਗੋ ਰਹੀ ਪਹਿਲੀ ਪਸੰਦ
ਇਹ ਉਡਾਣ ਪਹਿਲਾਂ ਵੀ ਆਪਰੇਟ ਹੁੰਦੀ ਸੀ ਪਰ ਧੁੰਦ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ। ਇਸ ਉਡਾਣ ਦੇ ਸ਼ੁਰੂ ਹੁੰਦੇ ਹੀ ਅੰਮ੍ਰਿਤਸਰ ਦੇ ਨਾਲ-ਨਾਲ ਹੋਰਨਾਂ ਸੂਬਿਆਂ 'ਚ ਵਸਦੇ ਸਿੱਖਾਂ ਨੂੰ ਵੀ ਫ਼ਾਇਦਾ ਪਹੁੰਚਾਏਗੀ।
ਇਹ ਵੀ ਪੜ੍ਹੋ-PhonePe ਬਣੀ 12 ਅਰਬ ਡਾਲਰ ਦੀ ਕੰਪਨੀ, ਜੁਟਾਏ 35 ਕਰੋੜ ਡਾਲਰ
ਦੋਵਾਂ ਸ਼ਹਿਰਾਂ ਦੇ ਵਿਚਾਲੇ ਰੋਜ਼ਾਨਾ ਉੱਡੇਗੀ ਫਲਾਈਟ
ਅੰਮ੍ਰਿਤਸਰ ਤੋਂ ਇਹ ਫਲਾਈਟ ਰੋਜ਼ਾਨਾ ਦੁਪਹਿਰ 12:55 ਵਜੇ ਉਡਾਣ ਭਰੇਗੀ। 2:40 ਘੰਟੇ ਦੇ ਸਫ਼ਰ ਤੋਂ ਬਾਅਦ ਇਹ ਫਲਾਈਟ 3:35 ਵਜੇ ਪਟਨਾ ਸਾਹਿਬ ਪਹੁੰਚੇਗੀ। ਪਟਨਾ ਤੋਂ ਇਹ ਫਲਾਈਟ ਰੋਜ਼ਾਨਾ ਸ਼ਾਮ 4:10 ਵਜੇ ਉਡਾਣ ਭਰੇਗੀ। ਇਸ ਫਲਾਈਟ ਦਾ ਸਫ਼ਰ 2:35 ਮਿੰਟ ਦਾ ਹੋਵੇਗਾ ਅਤੇ ਇਹ ਫਲਾਈਟ ਸ਼ਾਮ 6.45 'ਤੇ ਅੰਮ੍ਰਿਤਸਰ 'ਚ ਲੈਂਡ ਕਰੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।