Spicejet ਦੇ ਯਾਤਰੀਆਂ ਨੂੰ ਹੁਣ ਉਡਾਣ ਦੌਰਾਨ ਮਿਲਣਗੀਆਂ ਇਹ ਸਹੂਲਤਾਂ, ਨਹੀਂ ਹੋਵੇਗੀ ਸਮੇਂ ਦੀ ਬਰਬਾਦੀ

08/12/2021 3:11:45 PM

ਮੁੰਬਈ (ਏਜੰਸੀ) : ਬਜਟ ਏਅਰਲਾਈਨ ਸਪਾਈਸ ਜੈੱਟ ਨੇ ਵੀਰਵਾਰ ਨੂੰ ਕਿਹਾ ਕਿ ਉਸਦੇ ਯਾਤਰੀ ਹੁਣ ਏਅਰਲਾਈਨ ਦੇ ਇਨ-ਫਲਾਈਟ ਮਨੋਰੰਜਨ ਪਲੇਟਫਾਰਮ 'ਸਪਾਈਸਸਕ੍ਰੀਨ' ਦੀ ਵਰਤੋਂ ਕਰਦਿਆਂ ਆਪਣੀ ਉਡਾਣ ਦੇ ਦੌਰਾਨ ਹੀ ਹਵਾਈ ਅੱਡੇ ਦੇ ਬਾਹਰੋਂ , ਜਾਣ ਲਈ ਟੈਕਸੀ ਬੁੱਕ ਕਰ ਸਕਦੇ ਹਨ। ਪਹਿਲੇ ਪੜਾਅ ਵਿੱਚ ਨਵੀਂ ਸੇਵਾ 12 ਅਗਸਤ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਯਾਤਰੀਆਂ ਲਈ ਉਪਲਬਧ ਹੋਵੇਗੀ।

ਇਸ ਤੋਂ ਬਾਅਦ ਮੁੰਬਈ, ਬੈਂਗਲੁਰੂ , ਹੈਦਰਾਬਾਦ, ਗੋਆ, ਚੇਨਈ, ਕੋਲਕਾਤਾ, ਅਹਿਮਦਾਬਾਦ ਅਤੇ ਪੂਣੇ ਸਮੇਤ ਸਾਰੇ ਪ੍ਰਮੁੱਖ ਹਵਾਈ ਅੱਡਿਆਂ  ਤੋਂ ਪੜਾਅਵਾਰ ਢੰਗ ਨਾਲ ਇਸ  ਸੇਵਾ ਦਾ ਵਿਸਥਾਰ ਕੀਤਾ ਜਾਵੇਗਾ। ਏਅਰਲਾਈਨ ਕੰਪਨੀ ਨੇ ਕਿਹਾ ਕਿ ਘਰੇਲੂ ਹਵਾਈ ਉਦਯੋਗ ਵਿਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਪਹਿਲ ਯਾਤਰੀਆਂ ਨੂੰ ਟੈਕਸੀ ਟਰਾਂਸਫਰ ਖੇਤਰ ਵਿਚ ਪਹੁੰਚਣ ਦੇ ਬਾਅਦ ਆਪਣੇ ਇੰਤਜ਼ਾਰ ਵਿਚ ਬਰਬਾਦ ਹੋਣ ਵਾਲਾ ਸਮਾਂ ਬਚੇਗਾ। 

ਯਾਤਰੀਆਂ ਨੂੰ ਐਸ.ਪੀ.ਐਸ. ਸਕ੍ਰੀਨ 'ਤੇ ਟੈਕਸੀ ਬੁੱਕ ਕਰਨ ਤੋਂ ਬਾਅਦ ਹਵਾਈ ਅੱਡੇ' ਤੇ ਪਹੁੰਚਣ 'ਤੇ ਐਸ.ਐਮ.ਐਸ., ਵਾਟਸਐਪ ਅਤੇ ਆਟੋਮੈਟਿਕ ਇਨਬਾਊਂਡ ਕਾਲ ਪੁਸ਼ਟੀਕਰਣ ਰਾਹੀਂ ਉਨ੍ਹਾਂ ਦੇ ਮੋਬਾਈਲ ਫੋਨਾਂ ਰਾਹੀਂ ਟੈਕਸੀ ਬੁਕਿੰਗ ਓ.ਟੀ.ਪੀ. ਸੰਦੇਸ਼ ਪ੍ਰਾਪਤ ਹੋਵੇਗਾ। ਇਹ ਗਾਹਕਾਂ ਨੂੰ ਯਾਤਰਾ ਦੇ ਅੰਤ ਤੇ ਕਿਸੇ ਵੀ ਭੁਗਤਾਨ ਵਿਕਲਪ (ਆਨਲਾਈਨ ਜਾਂ ਨਕਦ) ਦੁਆਰਾ ਭੁਗਤਾਨ ਕਰਨ ਦੀ ਆਗਿਆ ਦੇਵੇਗਾ। ਸਪਾਈਸਜੈੱਟ ਨੇ ਪਿਛਲੇ ਸਾਲ ਅਗਸਤ ਵਿੱਚ ਸਪਾਈਸਸਕ੍ਰੀਨ ਲਾਂਚ ਕੀਤੀ ਸੀ, ਜੋ ਇੱਕ ਮੁਫਤ ਇਨ-ਫਲਾਈਟ ਮਨੋਰੰਜਨ ਪ੍ਰਣਾਲੀ ਹੈ ਜੋ ਕਿ ਯਾਤਰੀਆਂ ਦੇ ਉਪਕਰਣਾਂ ਜਿਵੇਂ ਸਮਾਰਟਫੋਨ, ਟੈਬਲੇਟ ਜਾਂ ਲੈਪਟਾਪ ਨਾਲ ਸਿੱਧਾ ਆਨਬੋਰਡ ਵਾਇਰਲੈਸ ਰਾਹੀਂ ਜੁੜ ਸਕਦੀ ਹੈ।

ਏਅਰਲਾਈਨ ਨੇ ਕਿਹਾ ਕਿ ਉਹ ਟੈਕਸੀ ਬੁੱਕ ਕਰਨ ਲਈ ਇਸ ਵਿਕਲਪ ਦਾ ਇਸਤੇਮਾਲ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ਵਿਚ ਖ਼ਾਸ ਛੋਟ ਦੇਵੇਗਾ ਅਤੇ ਜੇਕਰ ਯਾਤਰੀ ਕਿਸੇ ਕਾਰਨ ਟੈਕਸੀ ਵਿਚ ਨਾ ਬੈਠ ਸਕੇ ਤਾਂ ਇਸ ਸੂਰਤ ਵਿਚ ਕੋਈ ਕੈਂਸਲੇਸ਼ਨ ਚਾਰਜ ਵੀ ਨਹੀਂ ਲੱਗੇਗਾ।

ਇਹ ਵੀ ਪੜ੍ਹੋ : ਸਿਰਫ਼ 2 ਦਿਨਾਂ 'ਚ 1700 ਰੁਪਏ ਸਸਤਾ ਹੋਇਆ ਸੋਨਾ, ਚਾਂਦੀ 'ਚ 4,000 ਰੁਪਏ ਤੱਕ ਦੀ ਗਿਰਾਵਟ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News