ਸਪਾਈਸ ਜੈੱਟ ਵੱਲੋਂ ਵੱਡੀ ਰਾਹਤ, ਟਿਕਟ ਰੱਦ ਕਰਾਉਣ ਦੀ ਨਹੀਂ ਪਵੇਗੀ ਲੋੜ

Sunday, Apr 18, 2021 - 09:13 AM (IST)

ਸਪਾਈਸ ਜੈੱਟ ਵੱਲੋਂ ਵੱਡੀ ਰਾਹਤ, ਟਿਕਟ ਰੱਦ ਕਰਾਉਣ ਦੀ ਨਹੀਂ ਪਵੇਗੀ ਲੋੜ

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਨਾਲ ਜੂਝ ਰਹੇ ਲੋਕਾਂ ਨੂੰ ਨਿੱਜੀ ਖੇਤਰ ਦੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਯਾਤਰੀ ਉਡਾਣ ਰਵਾਨਾ ਹੋਣ ਤੋਂ ਪੰਜ ਦਿਨ ਪਹਿਲਾਂ ਆਪਣੀ ਯਾਤਰਾ ਦੇ ਸਮੇਂ ਜਾਂ ਤਾਰੀਖ਼ ਨੂੰ ਬਿਨਾਂ ਕਿਸੇ ਚਾਰਜ ਦੇ ਬਦਲ ਸਕਦੇ ਹਨ। ਪਹਿਲਾਂ ਇਹ ਛੋਟ ਘੱਟੋ-ਘੱਟ ਸੱਤ ਦਿਨ ਪਹਿਲਾਂ ਫੇਰਬਦਲ ਕਰਾਉਣ 'ਤੇ ਮਿਲਦੀ ਸੀ।

ਸਪਾਈਸ ਜੈੱਟ ਨੇ ਕਿਹਾ ਹੈ ਕਿ ਨਵੀਂ ਪੇਸ਼ਕਸ਼ ਤਹਿਤ ਇਹ ਛੋਟ 15 ਮਈ ਤੱਕ ਦੀ ਯਾਤਰਾ ਲਈ 10 ਮਈ ਤੱਕ ਬੁੱਕ ਕੀਤੀਆਂ ਜਾਣ ਵਾਲੀਆਂ ਟਿਕਟਾਂ 'ਤੇ ਮਿਲੇਗੀ। ਯਾਤਰੀ ਸਿੱਧੀ ਘਰੇਲੂ ਉਡਾਣ ਦੇ ਮਾਮਲੇ ਵਿਚ ਇਹ ਛੋਟ ਲੈ ਸਕਦੇ ਹਨ ਪਰ ਇਹ ਇਕ ਵਾਰ ਹੀ ਮਿਲੇਗੀ। ਇਸ ਨਾਲ ਉਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋਵੇਗੀ ਜੋ 15 ਮਈ ਤੱਕ ਘਰੇਲੂ ਹਵਾਈ ਯਾਤਰਾ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋHDFC ਬੈਂਕ ਦਾ ਮੁਨਾਫਾ 18 ਫ਼ੀਸਦੀ ਵੱਧ ਕੇ 8,186 ਕਰੋੜ ਰੁਪਏ 'ਤੇ ਪੁੱਜਾ

ਮੌਜੂਦਾ ਸਮੇਂ ਮਹਾਰਾਸ਼ਟਰ ਅਤੇ ਦਿੱਲੀ ਵਰਗੇ ਥਾਵਾਂ 'ਤੇ ਕੋਵਿਡ-19 ਸੰਕਰਮਣ ਕਾਰਨ ਅੰਸ਼ਕ ਜਾਂ ਪੂਰੀ ਤਾਲਾਬੰਦੀ ਲਾਗੂ ਹੋ ਰਹੀ ਹੈ, ਅਜਿਹੇ ਵਿਚ ਏਅਰਲਾਈਨਾਂ ਨਹੀਂ ਚਾਹੁੰਦੀਆਂ ਹਨ ਕਿ ਯਾਤਰੀਆਂ ਨੂੰ ਇਸ ਕਾਰਨ ਟਿਕਟ ਰੱਦ ਕਰਨੀ ਪਵੇ। ਇਸ ਲਈ ਜਹਾਜ਼ ਕੰਪਨੀਆਂ ਯਾਤਰੀ ਦੀ ਤਾਰੀਖ਼ ਅਤੇ ਸਮੇਂ ਵਿਚ ਬਿਨਾਂ ਕਿਸੇ ਚਾਰਜ ਦੇ ਛੋਟ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਇੰਡੀਗੋ ਵੀ ਇਹ ਰਾਹਤ ਦੇਣ ਦੀ ਘੋਸ਼ਣਾ ਕਰ ਚੁੱਕੀ ਹੈ। ਇੰਡੀਗੋ ਨੇ 30 ਅਪ੍ਰੈਲ 2021 ਤੱਕ ਕੀਤੀ ਜਾਣ ਵਾਲੀ ਨਵੀਂ ਬੁਕਿੰਗ ਲਈ ਚੇਂਜ ਫ਼ੀਸ ਮੁਆਫ਼ ਕੀਤੀ ਹੈ।

ਇਹ ਵੀ ਪੜ੍ਹੋ- ਰੇਲਗੱਡੀ ਲਈ ਘਰੋਂ ਜਾਣ ਤੋਂ ਪਹਿਲਾਂ ਜਾਣ ਲਓ ਨਵਾਂ ਨਿਯਮ, ਪੈ ਸਕਦੈ ਮਹਿੰਗਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News