SpiceJet ਨੇ ਪਾਇਲਟਾਂ ਦੀ ਤਨਖਾਹ ’ਚ ਕੀਤਾ ਵਾਧਾ, ਨਵੰਬਰ ’ਚ ਮਿਲੇਗੀ ਦੁੱਗਣੀ ਤਨਖਾਹ

Thursday, Oct 20, 2022 - 10:34 AM (IST)

SpiceJet ਨੇ ਪਾਇਲਟਾਂ ਦੀ ਤਨਖਾਹ ’ਚ ਕੀਤਾ ਵਾਧਾ, ਨਵੰਬਰ ’ਚ ਮਿਲੇਗੀ ਦੁੱਗਣੀ ਤਨਖਾਹ

ਨਵੀਂ ਦਿੱਲੀ (ਭਾਸ਼ਾ) – ਸਪਾਈਸਜੈੱਟ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਪਾਇਲਟਾਂ ਨੂੰ ਬੰਪਰ ਤੋਹਫਾ ਦਿੱਤਾ ਹੈ। ਏਵੀਏਸ਼ਨ ਕੰਪਨੀ ਨੇ ਪਾਇਲਟਾਂ ਦੇ ਸੈਲਰੀ ਸਟ੍ਰਕਚਰ ’ਚ ਬਦਲਾਅ ਕਰਦੇ ਹੋਏ ਉਨ੍ਹਾਂ ਦੀ ਮਾਸਿਕ ਸੈਲਰੀ ਨੂੰ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਸਪਾਈਸਜੈੱਟ ਨੇ 80 ਘੰਟਿਆਂ ਦੀ ਉਡਾਣ ਲਈ ਆਪਣੇ ਮਾਸਿਕ ਮਿਹਨਤਾਨੇ ਨੂੰ ਲਗਭਗ 55 ਫੀਸਦੀ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਹੈ। ਤਨਖਾਹ ’ਚ ਵਾਧਾ 1 ਨਵੰਬਰ ਤੋਂ ਲਾਗੂ ਕੀਤਾ ਜਾਏਗਾ। ਤਾਜ਼ਾ ਵਾਧੇ ਤੋਂ ਬਾਅਦ ਸਪਾਈਸਜੈੱਟ ’ਚ ਕੈਪਟਨ ਦੀ ਤਨਖਾਹ ਉਨ੍ਹਾਂ ਦੀ ਕੋਵਿਡ ਤੋਂ ਪਹਿਲਾਂ ਦੀ ਤਨਖਾਹ ਦੀ ਤੁਲਨਾ ’ਚ ਵੱਧ ਹੋਵੇਗੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ, ਹਾੜੀ ਦੀਆਂ 6 ਫ਼ਸਲਾਂ ਦੇ MSP 'ਚ ਕੀਤਾ ਵਾਧਾ

ਟ੍ਰੇਨਰ ਅਤੇ ਸੀਨੀਅਰ ਫਸਟ ਆਫਿਸਰ ਦੀ ਤਨਖਾਹ ’ਚ ਵੀ ‘ਅਨੁਪਾਤ ਮੁਤਾਬਕ’ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਪਾਈਸਜੈੱਟ ਦੇ ਕਰਮਚਾਰੀਆਂ ਨੇ ਦਾਅਵਾ ਕੀਤਾ ਸੀ ਕਿ ਜੁਲਾਈ ਮਹੀਨੇ ਲਈ ਫਲਾਈਟ ਕਰੂ ਸਮੇਤ ਕਰਮਚਾਰੀਆਂ ਦੀ ਤਨਖਾਹ ਦੇ ਵੇਰਵੇ ’ਚ ਦੇਰੀ ਹੋਈ ਸੀ ਅਤੇ ਕਈਆਂ ਨੂੰ ਵਿੱਤੀ ਸਾਲ 2021-22 ਲਈ ਵੀ ਫਾਰਮ16 ਪ੍ਰਾਪਤ ਕਰਨਾ ਬਾਕੀ ਸੀ।

ਲਗਾਤਾਰ ਤਨਖਾਹ ’ਚ ਕਰ ਰਹੀ ਵਾਧਾ

ਸਪਾਈਸਜੈੱਟ ਨੇ ਕਿਹਾ ਕਿ ਉਹ ਪਾਇਲਟਾਂ ਦੀ ਮੂਲ ਤਨਖਾਹ ’ਚ ਲਗਾਤਾਰ ਵਾਧਾ ਕਰ ਰਹੀ ਹੈ। ਅਗਸਤ ਦੀ ਤੁਲਨਾ ’ਚ ਸਤੰਬਰ ਦੀ ਤਨਖਾਹ ’ਚ ਟ੍ਰੇਲਰ ਲਈ 10 ਫੀਸਦੀ ਤੱਕ ਅਤੇ ਕਪਤਾਨਾਂ ਅਤੇ ਫਸਟ ਆਫਿਸਰ ਲਈ 8 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਅਕਤੂਬਰ ਤੋਂ ਕੈਪਟਨ ਅਤੇ ਫਸਟ ਆਫਿਰਸਰਜ਼ ਦੀ ਤਨਖਾਹ ’ਚ 22 ਫੀਸਦੀ ਦਾ ਹੋਰ ਵਾਧਾ ਕੀਤਾ ਗਿਆ ਹੈ। ਸੂਚਨਾ ਮੁਤਾਬਕ ਏਅਰਲਾਈਨ ਨੂੰ ਸਰਕਾਰ ਤੋਂ ਕਰਜ਼ਾ ਗਾਰੰਟੀ ਯੋਜਨਾ ਦੇ ਤਹਿਤ ਧਨ ਦੀ ਪਹਿਲੀ ਕਿਸ਼ਤ ਮਿਲੀ ਹੈ, ਜਿਸ ਤੋਂ ਬਾਅਦ ਉਸ ਨੇ ਆਪਣੇ ਪਾਇਲਟਾਂ ਦੇ ਇਕ ਵਰਗ ਦੀ ਤਨਖਾਹ ’ਚ ਵਾਧੇ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਪ੍ਰਸਿੱਧ ਵਿਅਕਤੀਆਂ ਦੇ ਨਾਂ ’ਤੇ ਹੋਵੇਗਾ 29 ਹਵਾਈ ਅੱਡਿਆਂ, ਟਰਮੀਨਲਾਂ ਦਾ ਨਾਮਕਰਨ, ਇਨ੍ਹਾਂ ਥਾਵਾਂ ਦੀ ਹੋਈ ਚੋਣ

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News