ਚੀਨ ਜਾ ਰਹੇ ਸਪਾਈਸਜੈੱਟ ਦਾ ਕਾਰਗੋ ਜਹਾਜ਼ ਦਾ ਰਾਡਾਰ ਫੇਲ, ਕੋਲਕਾਤਾ ਪਰਤਿਆ

07/06/2022 1:53:46 PM

ਨਵੀਂ ਦਿੱਲੀ- ਚੀਨ ਦੇ ਚੋਂਗਕਿੰਗ ਸ਼ਹਿਰ ਜਾ ਰਿਹਾ ਸਪਾਈਸਜੈੱਟ ਦਾ ਕਾਰਗੋ ਜਹਾਜ਼ ਮੌਸਮ ਰਡਾਰ ਪ੍ਰਣਾਲੀ ਦੇ ਕੰਮ ਨਾ ਕਰਨ ਦੇ ਕਾਰਨ ਕੋਲਕਾਤਾ ਪਰਤ ਆਇਆ। ਸਪਾਈਸਜੈੱਟ ਦੇ ਬੁਲਾਰੇ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਸਪਾਈਜੈੱਟ ਨੇ ਕਿਹਾ ਕਿ ਉਸ ਦਾ ਕਾਰਗੋ ਜਹਾਜ਼, ਜੋ ਚੀਨ ਦੇ ਚੋਂਗਕਿੰਗ ਜਾ ਰਿਹਾ ਸੀ, ਮੰਗਲਵਾਰ ਨੂੰ ਕੋਲਕਾਤਾ ਪਰਤ ਆਇਆ। ਕਿਉਂਕਿ ਪਾਇਲਟਾਂ ਨੂੰ ਉਡਾਣ ਭਰਨ ਤੋਂ ਬਾਅਦ ਅਹਿਸਾਸ ਹੋਇਆ ਕਿ ਉਸ ਦਾ ਮੌਸਮ ਰਡਾਰ ਕੰਮ ਨਹੀਂ ਕਰ ਰਿਹਾ ਹੈ। ਪਿਛਲੇ 18 ਦਿਨਾਂ 'ਚ ਸਪਾਈਸਜੈੱਟ ਦੇ ਜਹਾਜ਼ 'ਚ ਤਕਨੀਕੀ ਖਰਾਬੀ ਦੀ ਇਹ ਘੱਟ ਤੋਂ ਘੱਟ ਅੱਠਵੀਂ ਘਟਨਾ ਹੈ। 
ਸਪਾਈਸਜੈੱਟ ਦੇ ਬੁਲਾਰੇ ਨੇ ਬੁੱਧਵਾਰ ਨੂੰ ਪੀ.ਟੀ.ਆਈ. ਨੂੰ ਦੱਸਿਆ ਕਿ 5 ਜੁਲਾਈ 2022 ਨੂੰ, ਸਪਾਈਜੈੱਟ ਬੋਇੰਗ 737 ਕਾਰਗੋ ਜਹਾਜ਼ ਨੂੰ ਕੋਲਕਾਤਾ ਤੋਂ ਚੋਂਗਕਿੰਗ ਦੇ ਲਈ ਸੰਚਾਲਿਤ ਕਰਨ ਲਈ ਨਿਰਧਾਰਿਤ ਕੀਤਾ ਗਿਆ ਸੀ। ਟੇਕ-ਆਫ ਤੋਂ ਬਾਅਦ, ਮੌਸਮ ਰਡਾਰ ਮੌਸਮ ਨਹੀਂ ਦਿਖਾ ਰਿਹਾ ਸੀ। ਪਾਇਲਟ-ਇਨ-ਕਮਾਂਡ ਨੇ ਕੋਲਕਾਤਾ ਪਰਤਣ ਦਾ ਫ਼ੈਸਲਾ ਕੀਤਾ। ਜਹਾਜ਼ ਕੋਲਕਾਤਾ ਤੋਂ ਸੁਰੱਖਿਆ ਉਤਾਰਿਆ ਗਿਆ। 
ਦੱਸ ਦੇਈਏ ਕਿ ਮੰਗਲਵਾਰ ਨੂੰ ਏਅਰਲਾਈਨ ਦੀ ਦਿੱਲੀ-ਦੁਬਈ ਉਡਾਣ ਨੂੰ ਈਂਧਨ ਸੰਕੇਤਕ 'ਚ ਖਰਾਬੀ ਦੇ ਕਾਰਨ ਕਰਾਚੀ ਵਲੋਂ ਮੋੜ ਦਿੱਤਾ ਗਿਆ ਅਤੇ ਉਸ ਦੀ ਕਾਂਡਲਾ-ਮੁੰਬਈ ਉਡਾਣ ਨੂੰ ਵਿਚਾਲੇ ਹਵਾ 'ਚ ਵਿੰਡਸ਼ੀਲਡ 'ਚ ਦਰਾੜ ਆਉਣ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਧਾਨੀ 'ਚ ਪਹਿਲ ਦੇ ਆਧਾਰ 'ਤੇ ਉਤਾਰਿਆ ਗਿਆ ਸੀ। ਹਾਲਾਂਕਿ ਕਰਾਚੀ ਦੇ ਜ਼ਿੰਨਾ ਕੌਮਾਂਤਰੀ ਹਵਾਈ ਅੱਡੇ 'ਚ ਫਸੇ ਯਾਤਰੀਆਂ ਦੇ ਲਈ ਮੁੰਬਈ ਤੋਂ ਦੂਜਾ ਜਹਾਜ਼ ਭੇਜਿਆ ਗਿਆ ਸੀ ਅਤੇ ਇਹ ਕਰੀਬ 11 ਘੰਟੇ ਦੀ ਉਡੀਕ ਤੋਂ ਬਾਅਦ ਦੁਬਈ ਲਈ ਰਵਾਨਾ ਹੋਇਆ। 
ਨਾਗਰ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਦੇ ਅਧਿਕਾਰੀਆਂ ਮੁਤਾਬਕ, ਜਹਾਜ਼ ਰੈਗੂਲੇਟਰ ਸਭ 7 ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਦੇ ਅਨੁਸਾਰ ਦੁਬਈ ਜਾ ਰਹੇ ਜਹਾਜ਼ 'ਚ 18 ਯਾਤਰੀ ਸਵਾਰ ਸਨ, ਜਦੋਂ ਕਿ ਕਾਂਡਲਾ-ਮੁੰਬਈ ਉਡਾਣ ਨਾਲ ਸਬੰਧਤ 78 ਸੀਟ ਵਾਲੇ ਕਿਊ-400 ਜਹਾਜ਼ 'ਚ ਯਾਤਰੀਆਂ ਦੀ ਗਿਣਤੀ ਤੁਰੰਤ ਪਤਾ ਨਹੀਂ ਚੱਲ ਪਾਈ ਹੈ।


Aarti dhillon

Content Editor

Related News