ਟੈਕਸਦਾਤਾਵਾਂ ਲਈ ਖ਼ਾਸ ਖ਼ਬਰ, ਇਨਕਮ ਟੈਕਸ ਵਿਭਾਗ ਨੇ 31 ਮਾਰਚ ਤੱਕ ITR ਭਰਨ ਲਈ ਕਿਹਾ

Tuesday, Mar 05, 2024 - 10:54 AM (IST)

ਨਵੀਂ ਦਿੱਲੀ (ਭਾਸ਼ਾ) - ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਜਿਨ੍ਹਾਂ ਟੈਕਸਦਾਤਾਵਾਂ ਦੇ ਮਾਮਲੇ ਵਿਚ ਈ-ਵੈਰੀਫਿਕੇਸ਼ਨ ਸਕੀਮ ਦੇ ਤਹਿਤ ਮਾਰਕ ਕੀਤੇ ਗਏ ਹਨ, ਉਹ 31 ਮਾਰਚ ਤੱਕ ਮੁਲਾਂਕਣ ਸਾਲ 2021-22 ਲਈ ਅੱਪਡੇਟ ਇਨਕਮ ਟੈਕਸ ਰਿਟਰਨ ਭਰ ਸਕਦੇ ਹਨ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT) ਨੇ ਮੁਲਾਂਕਣ ਸਾਲ 2021-22 (ਵਿੱਤੀ 2020-21) ਲਈ ਦਾਖ਼ਲ ਕੀਤੇ ਕੁਝ ITR ਵਿੱਚ ਦਰਜ ਵਿੱਤੀ ਲੈਣ-ਦੇਣ ਦੀ ਜਾਣਕਾਰੀ ਅਤੇ ਵਿਭਾਗ ਕੋਲ ਉਪਲਬਧ ਜਾਣਕਾਰੀ ਵਿੱਚ ਅੰਤਰ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ

ਅਜਿਹੇ ਮਾਮਲਿਆਂ ਵਿੱਚ ਜਿੱਥੇ ਮੁਲਾਂਕਣ ਸਾਲ 2021-22 ਲਈ ਰਿਟਰਨ ਦਾਖਲ ਨਹੀਂ ਕੀਤੀ ਗਈ ਪਰ ਵਿਭਾਗ ਕੋਲ ਉੱਚ ਮੁੱਲ ਦੇ ਵਿੱਤੀ ਲੈਣ-ਦੇਣ ਬਾਰੇ ਜਾਣਕਾਰੀ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਈ-ਵੈਰੀਫਿਕੇਸ਼ਨ ਸਕੀਮ-2021 ਦੇ ਤਹਿਤ ਵਿਭਾਗ ਮੇਲ ਖਾਂਦੀ ਜਾਣਕਾਰੀ ਬਾਰੇ ਟੈਕਸਦਾਤਾਵਾਂ ਨੂੰ ਜਾਣਕਾਰੀ ਭੇਜ ਰਿਹਾ ਹੈ। ਇਨਕਮ ਟੈਕਸ ਵਿਭਾਗ ਨੇ ਅਜਿਹੇ ਟੈਕਸਦਾਤਾਵਾਂ ਨੂੰ ਅਪਡੇਟਿਡ ਆਈਟੀਆਰ ਫਾਈਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News