ਇਲੈਕਟ੍ਰਿਕ ਸਕੂਟਰ ਖਰੀਦਣ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, Ola ਦੇ ਰਿਹਾ ਵੱਡਾ ਡਿਸਕਾਊਂਟ
Saturday, Feb 17, 2024 - 12:18 PM (IST)
ਆਟੋ ਡੈਸਕ : ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਵਾਹਨ ਨਿਰਮਾਤਾ ਕੰਪਨੀਆਂ ਇਸ ਖੇਤਰ 'ਚ ਦਾਖਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕੰਪਨੀਆਂ ਆਪਣੇ ਇਲੈਕਟ੍ਰਿਕ ਵਾਹਨਾਂ 'ਤੇ ਵੀ ਸ਼ਾਨਦਾਰ ਆਫਰ ਦੇ ਰਹੀਆਂ ਹਨ। ਜੇਕਰ ਤੁਸੀਂ ਵੀ ਇਲੈਕਟ੍ਰਿਕ ਸਕੂਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਹੀ ਮੌਕਾ ਹੈ। ਓਲਾ ਆਪਣੇ ਸਕੂਟਰਾਂ 'ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਦੱਸ ਦੇਈਏ ਕਿ ਓਲਾ ਆਪਣੇ ਤਿੰਨ ਮਾਡਲਾਂ 'ਤੇ 25,000 ਰੁਪਏ ਤੱਕ ਦੀ ਛੋਟ ਦੇ ਰਿਹਾ ਹੈ, ਜਿਸ ਵਿੱਚ S1 Pro, S1 Air ਅਤੇ S1 X+ ਸ਼ਾਮਲ ਹਨ। ਕੰਪਨੀ ਨੇ Ola S1 X+ ਦੀ ਕੀਮਤ 1.09 ਲੱਖ ਰੁਪਏ ਤੋਂ ਘਟਾ ਕੇ 84,999 ਰੁਪਏ ਕਰ ਦਿੱਤੀ ਹੈ। Ola S1 Air ਦੀ ਕੀਮਤ 1.19 ਲੱਖ ਰੁਪਏ ਤੋਂ ਘਟਾ ਕੇ 1.05 ਲੱਖ ਰੁਪਏ ਕਰ ਦਿੱਤੀ ਗਈ ਹੈ। ਓਲਾ ਇਲੈਕਟ੍ਰਿਕ ਨੇ Ola S1 Pro ਦੀ ਕੀਮਤ 'ਚ 18,000 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ Ola S1 Pro ਦੀ ਕੀਮਤ ਜੋ ਪਹਿਲਾਂ 1.48 ਲੱਖ ਰੁਪਏ ਸੀ, ਨੂੰ ਘਟਾ ਕੇ 1.30 ਲੱਖ ਰੁਪਏ ਕਰ ਦਿੱਤਾ ਹੈ।
ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ
ਓਲਾ ਨੂੰ ਤਿੰਨ ਸ਼ਹਿਰਾਂ ਵਿੱਚ ਸਾਲ ਦੇ ਅੰਤ ਤੱਕ 10,000 ਇਲੈਕਟ੍ਰਿਕ ਦੋਪਹੀਆ ਵਾਹਨ ਵੇਚਣ ਦੀ ਉਮੀਦ ਹੈ। ਕੰਪਨੀ ਨੇ ਦੇਸ਼ ਭਰ ਵਿੱਚ ਆਪਣੀ ਸੇਵਾ ਦਾ ਵਿਸਤਾਰ ਕਰਨ ਦਾ ਵੀ ਟੀਚਾ ਰੱਖਿਆ ਹੈ। ਓਲਾ ਦਾ ਦਾਅਵਾ ਹੈ ਕਿ ਇਨ੍ਹਾਂ ਵਾਹਨਾਂ ਦੇ ਲਾਂਚ ਦੇ ਨਾਲ, ਉਸ ਕੋਲ ਹੁਣ ਦੇਸ਼ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦਾ ਸਭ ਤੋਂ ਵੱਡਾ ਫਲੀਟ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਓਲਾ ਇਲੈਕਟ੍ਰਿਕ ਦੇ ਇੱਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਜ਼ਬੂਤ ਘਰੇਲੂ ਟੈਕਨਾਲੋਜੀ ਅਤੇ ਨਿਰਮਾਣ ਸਮਰੱਥਾਵਾਂ ਦੀ ਮਦਦ ਨਾਲ ਅਸੀਂ ਆਪਣੇ ਲਾਗਤ ਢਾਂਚੇ ਨੂੰ ਬਦਲਣ ਅਤੇ ਗਾਹਕਾਂ ਤੱਕ ਇਸ ਦੇ ਲਾਭ ਪਹੁੰਚਾਉਣ ਦੇ ਯੋਗ ਹੋਏ ਹਾਂ। ਪ੍ਰਮੁੱਖ ICE ਸਕੂਟਰਾਂ ਦੇ ਬਰਾਬਰ ਕੀਮਤਾਂ ਦੇ ਨਾਲ ਸਾਨੂੰ ਭਰੋਸਾ ਹੈ ਕਿ ਗਾਹਕ ਹੁਣ ICE ਸਕੂਟਰਾਂ ਨੂੰ ਖਰੀਦਣ ਵਿੱਚ ਦਿਲਚਸਪੀ ਜ਼ਰੂਰ ਦਿਖਾਉਣਗੇ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8