S&P ਗਰੁੱਪ ਨੇ ਅਡਾਨੀ ਬੰਦਰਗਾਹ ਨੂੰ 3,350 ਕਰੋੜ ਰੁਪਏ ਦੇ ਉੱਦਮ ਮੁੱਲ 'ਤੇ ਵੇਚੀ ਗੋਪਾਲਪੁਰ ਬੰਦਰਗਾਹ

Tuesday, Mar 26, 2024 - 10:20 AM (IST)

ਨਵੀਂ ਦਿੱਲੀ (ਭਾਸ਼ਾ) - ਸ਼ਾਪੂਰਜੀ ਪਾਲਨਜੀ ਗਰੁੱਪ ਨੇ ਮੰਗਲਵਾਰ ਨੂੰ ਬ੍ਰਾਊਨਫੀਲਡ ਗੋਪਾਲਪੁਰ ਬੰਦਰਗਾਹ ਨੂੰ ਅਡਾਨੀ ਪੋਰਟਸ ਐਂਡ SEZ ਲਿਮਟਿਡ ਨੂੰ 3,350 ਕਰੋੜ ਰੁਪਏ ਦੇ ਐਂਟਰਪ੍ਰਾਈਜ਼ ਮੁੱਲ 'ਤੇ ਵੇਚਣ ਦਾ ਐਲਾਨ ਕਰ ਦਿੱਤਾ ਹੈ। ਓਡੀਸ਼ਾ ਵਿੱਚ ਉਸਾਰੀ ਅਧੀਨ ਗੋਪਾਲਪੁਰ ਬੰਦਰਗਾਹ ਨੂੰ 2017 ਵਿੱਚ ਐੱਸਪੀ ਗਰੁੱਪ ਦੁਆਰਾ ਐਕਵਾਇਰ ਕੀਤਾ ਗਿਆ ਸੀ। ਵਰਤਮਾਨ ਵਿੱਚ, ਇਹ 20 MTPA ਨੂੰ ਸੰਭਾਲਣ ਦੇ ਸਮਰੱਥ ਹੈ। 

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਗਰੁੱਪ ਨੇ ਇੱਕ ਬਿਆਨ ਵਿੱਚ ਕਿਹਾ, ਪੋਰਟ ਨੇ ਹਾਲ ਹੀ ਵਿੱਚ ਗ੍ਰੀਨਫੀਲਡ ਐੱਲਐੱਨਜੀ ਰੀਗੈਸੀਫਿਕੇਸ਼ਨ ਟਰਮੀਨਲ ਸਥਾਪਤ ਕਰਨ ਲਈ ਪੈਟਰੋਨੇਟ ਐੱਲਐੱਨਜੀ ਨਾਲ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਗੋਪਾਲਪੁਰ ਬੰਦਰਗਾਹ ਦੀ ਵਿਕਰੀ ਪਿਛਲੇ ਕੁਝ ਮਹੀਨਿਆਂ ਵਿੱਚ ਐੱਸਪੀ ਸਮੂਹ ਦੀ ਦੂਜੀ ਬੰਦਰਗਾਹ ਵਿਨਿਵੇਸ਼ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਸ਼ਾਪੂਰਜੀ ਪਾਲਨਜੀ ਗਰੁੱਪ ਦੇ ਬੁਲਾਰੇ ਨੇ ਕਿਹਾ, "ਮਹੱਤਵਪੂਰਨ ਉੱਦਮ ਮੁੱਲ 'ਤੇ ਗੋਪਾਲਪੁਰ ਬੰਦਰਗਾਹ ਅਤੇ ਧਰਮਤਾਰ ਬੰਦਰਗਾਹ ਦਾ ਯੋਜਨਾਬੱਧ ਵਿਨਿਵੇਸ਼ ਸਾਡੇ ਸਮੂਹ ਦੀ ਜਾਇਦਾਦ ਨੂੰ ਬਦਲਣ ਅਤੇ ਮੁਕਾਬਲਤਨ ਥੋੜ੍ਹੇ ਸਮੇਂ ਵਿੱਚ ਹਿੱਸੇਦਾਰ ਮੁੱਲ ਬਣਾਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ...।" ਐੱਸ ਪੀ ਗਰੁੱਪ ਆਪਣੇ ਕਰਜ਼ੇ ਨੂੰ ਘੱਟ ਕਰਨ ਲਈ ਕਈ ਕਦਮਾਂ 'ਤੇ ਵਿਚਾਰ ਕਰ ਰਿਹਾ ਹੈ। ਇਸ ਗਰੁੱਪ 'ਤੇ ਕਰੀਬ 20,000 ਕਰੋੜ ਰੁਪਏ ਦਾ ਕਰਜ਼ਾ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News