ਹਾੜ੍ਹੀ ਸੀਜ਼ਨ ''ਚ ਫਸਲਾਂ ਦੀ ਬਿਜਾਈ ਹੁਣ ਤਕ ਸੁਸਤ

Saturday, Dec 09, 2017 - 08:04 AM (IST)

ਹਾੜ੍ਹੀ ਸੀਜ਼ਨ ''ਚ ਫਸਲਾਂ ਦੀ ਬਿਜਾਈ ਹੁਣ ਤਕ ਸੁਸਤ

ਨਵੀਂ ਦਿੱਲੀ— ਚਾਲੂ ਹਾੜ੍ਹੀ ਸੀਜ਼ਨ 'ਚ ਫਸਲਾਂ ਦੀ ਬੀਜਾਈ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਘੱਟ ਹੋਈ ਹੈ। ਪਿਛਲੇ ਸਾਲ ਇਸ ਦੌਰਾਨ 448.48 ਲੱਖ ਹੈਕਟੇਅਰ 'ਚ ਹਾੜ੍ਹੀ ਫਸਲਾਂ ਦੀ ਬੀਜਾਈ ਹੋਈ ਸੀ ਜੋ ਚਾਲੂ ਸੀਜ਼ਨ 'ਚ ਅੱਜ ਤੱਕ ਘਟ ਕੇ 442.29 ਲੱਖ ਹੈਕਟੇਅਰ ਰਹਿ ਗਈ ਹੈ। ਖੇਤੀਬਾੜੀ ਮੰਤਰਾਲਾ ਨੇ ਸੂਬਿਆਂ ਤੋਂ ਮਿਲੇ ਸ਼ੁਰੂਆਤੀ ਬੀਜਾਈ  ਦੇ ਅੰਕੜਿਆਂ ਦੇ ਆਧਾਰ 'ਤੇ ਇਹ ਜਾਣਕਾਰੀ ਦਿੱਤੀ ਹੈ।
 
ਉਸ ਨੇ ਕਿਹਾ ਕਿ ਮੌਜੂਦਾ ਸੀਜ਼ਨ 'ਚ 190.87 ਲੱਖ ਹੈਕਟੇਅਰ 'ਚ ਕਣਕ ਦੀ ਬੀਜਾਈ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ 'ਚ ਇਹ ਰਕਬਾ 203.56 ਲੱਖ ਹੈਕਟੇਅਰ ਰਿਹਾ ਸੀ। ਤਿਲਹਨ ਦੀ ਬੀਜਾਈ ਵੀ ਇਸੇ ਮਿਆਦ 'ਚ ਪਿਛਲੇ ਸਾਲ ਦੇ 72.16 ਲੱਖ ਹੈਕਟੇਅਰ ਦੇ ਮੁਕਾਬਲੇ ਘਟ ਕੇ 67.79 ਲੱਖ ਹੈਕਟੇਅਰ 'ਤੇ ਆ ਗਈ ਹੈ। ਝੋਨੇ ਦੀ ਲੁਆਈ ਚਾਲੂ ਸੀਜ਼ਨ 'ਚ 11.87 ਲੱਖ ਹੈਕਟੇਅਰ ਰਹੀ ਹੈ, ਜਦੋਂ ਕਿ ਪਿਛਲੇ ਸਾਲ ਇਹ 8.98 ਲੱਖ ਹੈਕਟੇਅਰ ਰਹੀ ਸੀ।  
ਬਿਆਨ ਅਨੁਸਾਰ, ਦਾਲਾਂ ਦੇ ਰਕਬੇ 'ਚ ਵਾਧਾ ਹੋਇਆ ਹੈ। ਪਿਛਲੇ ਸਾਲ 8 ਦਸੰਬਰ ਤੱਕ 119.73 ਲੱਖ ਹੈਕਟੇਅਰ 'ਚ ਇਸ ਦੀ ਬੀਜਾਈ ਹੋਈ ਸੀ ਜੋ ਚਾਲੂ ਸੀਜ਼ਨ 'ਚ ਵਧ ਕੇ 127.62 ਲੱਖ ਹੈਕਟੇਅਰ 'ਤੇ ਪਹੁੰਚ ਗਈ ਹੈ। ਮੋਟੇ ਅਨਾਜ ਦੀ 44.14 ਲੱਖ ਹੈਕਟੇਅਰ 'ਚ ਬੀਜਾਈ ਕੀਤੀ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ 'ਚ ਇਹ 44.05 ਲੱਖ ਹੈਕਟੇਅਰ ਰਹੀ ਸੀ।


Related News