ਸਰਕਾਰ ਦੇ ਰਹੀ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਸਾਵਰੇਨ ਗੋਲਡ ਦੀ ਵਿਕਰੀ ਹੋਈ ਸ਼ੁਰੂ
Monday, Jun 20, 2022 - 06:24 PM (IST)
ਨਵੀਂ ਦਿੱਲੀ - ਸਾਵਰੇਨ ਗੋਲਡ ਬਾਂਡ (SGB) ਦੀ ਅਗਲੀ ਕਿਸ਼ਤ ਦੀ ਵਿਕਰੀ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋ ਗਈ ਹੈ। ਸਸਤਾ ਸੋਨਾ ਖਰੀਦਣ ਦਾ ਇਹ ਮੌਕਾ ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗਾ। ਇਸ ਕਿਸ਼ਤ ਲਈ ਸੋਨੇ ਦੀ ਜਾਰੀ ਕੀਮਤ 5,091 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਇਹ ਚਾਲੂ ਵਿੱਤੀ ਸਾਲ ਦਾ ਪਹਿਲਾ ਅੰਕ ਹੋਵੇਗਾ।
ਕੋਵਿਡ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਦੇ ਸਾਲਾਂ ਵਿੱਚ ਸਾਵਰੇਨ ਗੋਲਡ ਬਾਂਡ ਵਿੱਚ ਨਿਵੇਸ਼ ਲਈ ਸਭ ਤੋਂ ਵੱਧ ਆਕਰਸ਼ਕਣ ਦੇਖਣ ਨੂੰ ਮਿਲਿਆ ਹੈ। ਨਿਵੇਸ਼ਕਾਂ ਦੁਆਰਾ ਸੁਰੱਖਿਅਤ ਵਿਕਲਪਾਂ ਵਜੋਂ ਇਸ ਸਕੀਮ ਵਿਚ ਨਿਵੇਸ਼ ਦਾ ਰੁਝਾਨ ਵਧਿਆ ਹੈ। ਸਾਲ 2020-21 ਅਤੇ 2021-22 ਦੌਰਾਨ ਸਟਾਕ ਮਾਰਕੀਟ ਵਿੱਚ ਭਾਰੀ ਉਤਰਾਅ-ਚੜ੍ਹਾਅ ਨੇ ਵੀ ਗੋਲਡ ਬਾਂਡਾਂ ਵੱਲ ਝੁਕਾਅ ਵਧਾਇਆ। ਇਨ੍ਹਾਂ ਦੋ ਸਾਲਾਂ ਵਿੱਚ ਇਹਨਾਂ ਬਾਂਡਾਂ ਦੀ ਵਿਕਰੀ ਨਵੰਬਰ 2015 ਵਿੱਚ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਦੀ ਕੁੱਲ ਵਿਕਰੀ ਦਾ 75 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ : ਗ਼ੈਰ-ਜ਼ਰੂਰੀ ਹਵਾਈ ਖ਼ਰਚੇ ਰੋਕਣ ਲਈ ਹਦਾਇਤਾਂ ਜਾਰੀ, 21 ਦਿਨ ਪਹਿਲਾਂ ਟਿਕਟ ਬੁੱਕ ਕਰਨ ਮੁਲਾਜ਼ਮ
ਡਿਜੀਟਲ ਭੁਗਤਾਨ ਕਰਨ ਵਾਲਿਆਂ ਲਈ ਛੋਟ
ਸਰਕਾਰ ਨੇ ਆਨਲਾਈਨ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ। ਇਸ ਛੋਟ ਦਾ ਲਾਭ ਲੈਣ ਲਈ ਬਿਨੈਕਾਰਾਂ ਨੂੰ ਡਿਜੀਟਲ ਮੋਡ ਰਾਹੀਂ ਭੁਗਤਾਨ ਕਰਨਾ ਹੋਵੇਗਾ। ਆਰਬੀਆਈ ਦੇ ਅੰਕੜਿਆਂ ਅਨੁਸਾਰ, ਨਵੰਬਰ 2015 ਵਿੱਚ ਇਸ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ 38,693 ਕਰੋੜ ਰੁਪਏ (90 ਟਨ ਸੋਨਾ) ਨਿਵੇਸ਼ ਹੋਇਆ ਹੈ।
ਨਿਵੇਸ਼ ਦੇ ਨਾਲ-ਨਾਲ ਸੁਰੱਖਿਆ ਅਤੇ ਲਾਭ
ਵਿੱਤੀ ਸਾਲਾਂ 2021-22 ਅਤੇ 2020-21 ਵਿੱਚ ਕੁੱਲ 29,040 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ ਸੀ, ਜੋ ਕਿ ਕੁੱਲ ਇਕੱਠੀ ਕੀਤੀ ਗਈ ਰਕਮ ਦਾ ਲਗਭਗ 75 ਪ੍ਰਤੀਸ਼ਤ ਹੈ। RBI ਨੇ 2021-22 ਦੌਰਾਨ SGB ਦੀਆਂ 10 ਕਿਸ਼ਤਾਂ ਜਾਰੀ ਕਰਕੇ ਕੁੱਲ 12,991 ਕਰੋੜ ਰੁਪਏ (27 ਟਨ) ਦੀ ਰਕਮ ਇਕੱਠੀ ਕੀਤੀ। ਕੇਂਦਰੀ ਬੈਂਕ ਨੇ SGBs ਦੀਆਂ 12 ਕਿਸ਼ਤਾਂ ਜਾਰੀ ਕਰਕੇ 2020-21 ਵਿੱਚ ਕੁੱਲ 16,049 ਕਰੋੜ ਰੁਪਏ (32.35 ਟਨ) ਦੀ ਰਕਮ ਇਕੱਠੀ ਕੀਤੀ।
ਇਹ ਵੀ ਪੜ੍ਹੋ : ਗਲੋਬਲ ਪਾਬੰਦੀਆਂ ਦਰਮਿਆਨ 6 ਗੁਣਾ ਵਧਿਆ ਰੂਸੀ ਕੋਲੇ ਦਾ ਆਯਾਤ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।