ਦੱਖਣ ਕੋਰੀਆ ਨੇ 5-ਜੀ ਸੇਵਾ ਸ਼ੁਰੂ ਕਰਨ ''ਚ ਮਾਰੀ ਬਾਜ਼ੀ

Thursday, Apr 04, 2019 - 11:39 PM (IST)

ਦੱਖਣ ਕੋਰੀਆ ਨੇ 5-ਜੀ ਸੇਵਾ ਸ਼ੁਰੂ ਕਰਨ ''ਚ ਮਾਰੀ ਬਾਜ਼ੀ

ਨਵੀਂ ਦਿੱਲੀ-5ਵੀਂ ਪੀੜ੍ਹੀ ਦੀ ਮੋਬਾਇਲ ਸੇਵਾ ਯਾਨੀ 5-ਜੀ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਚੱਲ ਰਹੀ ਦੌੜ 'ਚ ਦੱਖਣ ਕੋਰੀਆ ਨੇ ਬਾਜ਼ੀ ਮਾਰ ਲਈ ਹੈ। ਦੱਖਣ ਕੋਰੀਆ ਦੀਆਂ ਚੋਟੀ ਦੀਆਂ ਦੂਰਸੰਚਾਰ ਕੰਪਨੀਆਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਤੈਅ ਤਰੀਕ ਤੋਂ 2 ਦਿਨ ਪਹਿਲਾਂ ਬੁੱਧਵਾਰ ਨੂੰ ਹੀ ਰਾਸ਼ਟਰੀ ਪੱਧਰ 'ਤੇ 5-ਜੀ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ। ਦੱਖਣ ਕੋਰੀਆ ਦੀਆਂ 3 ਸਿਖਰਲੀਆਂ ਦੂਰਸੰਚਾਰ ਕੰਪਨੀਆਂ ਐੱਸ. ਕੇ. ਟੈਲੀਕਾਮ, ਕੇ. ਟੀ. ਅਤੇ ਐੱਲ. ਜੀ. ਯੂਪਲਸ ਨੇ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11 ਵਜੇ 5-ਜੀ ਸੇਵਾਵਾਂ ਸ਼ੁਰੂ ਕੀਤੀਆਂ।


author

Karan Kumar

Content Editor

Related News