ਸੋਨਾ ਕਾਮਸਟਾਰ ਦੇ 6,000 ਕਰੋੜ ਰੁਪਏ ਦੇ IPO ਨੂੰ ਸੇਬੀ ਤੋਂ ਮਿਲੀ ਮਨਜ਼ੂਰੀ

05/11/2021 4:53:56 PM

ਨਵੀਂ ਦਿੱਲੀ- ਪ੍ਰਾਇਮਰੀ ਬਾਜ਼ਾਰ ਵਿਚ ਇਕ ਵਾਰ ਫਿਰ ਨਿਵੇਸ਼ਕਾਂ ਲਈ ਮੌਕਾ ਖੁੱਲ੍ਹਣ ਜਾ ਰਿਹਾ ਹੈ। ਜਲਦ ਹੀ ਵਾਹਨ ਕਲਪੁਰਜ਼ੇ ਬਣਾਉਣ ਵਾਲੀ ਸੋਨਾ ਕਾਮਸਟਾਰ ਦਾ ਆਈ. ਪੀ. ਓ. ਆਉਣ ਵਾਲਾ ਹੈ। ਕੰਪਨੀ ਪ੍ਰਾਇਮਰੀ ਬਾਜ਼ਾਰ ਜ਼ਰੀਏ 6,000 ਕਰੋੜ ਰੁਪਏ ਜੁਟਾਉਣ ਦੀ ਤਿਆਰੀ ਵਿਚ ਹੈ। ਇਸ ਤੋਂ ਇਲਾਵਾ ਮੈਡੀ ਐਸਿਸਟ ਤੇ ਫਿਨਕੇਅਰ ਸਮਾਲ ਫਾਈਨੈਂਸ ਬੈਂਕ ਵੀ ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹਨ। ਬਾਜ਼ਾਰ ਨਿਗਰਾਨ ਸੇਬੀ ਨੇ ਸੋਨਾ ਕਾਮਸਟਾਰ ਦੇ ਆਈ. ਪੀ. ਓ. ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ।

ਇਹ IPO ਕਿਸੇ ਵੀ ਵਾਹਨ ਕਲਪੁਰਜ਼ੇ ਬਣਾਉਣ ਵਾਲੀ ਭਾਰਤੀ ਕੰਪਨੀ ਦਾ ਸਭ ਤੋਂ ਵੱਡਾ ਪਬਲਿਕ ਇਸ਼ੂ ਹੋਵੇਗਾ। ਕੰਪਨੀ 300 ਕਰੋੜ ਰੁਪਏ ਦੇ ਤਾਜ਼ਾ ਤੇ 5,700 ਕਰੋੜ ਰੁਪਏ ਦੇ ਸ਼ੇਅਰ ਕੰਪਨੀ ਦੇ ਪ੍ਰਮੋਟਰਸ ਅਤੇ ਮੌਜੂਦਾ ਨਿਵੇਸ਼ਕ ਆਫ਼ਰ ਫਾਰ ਸੇਲ (ਓ. ਐੱਫ. ਐੱਸ.) ਜ਼ਰੀਏ ਜਾਰੀ ਕਰਨਗੇ। ਗੁਰੂਗ੍ਰਾਮ ਹੈੱਡਕੁਆਰਟਰ ਵਾਲੀ ਇਹ ਕੰਪਨੀ ਭਾਰਤ ਦੀ ਮੋਹਰੀ ਆਟੋਮੋਟਿਵ ਟੈਕਨਾਲੌਜੀ ਕੰਪਨੀਆਂ ਵਿਚੋਂ ਇਕ ਹੈ।

ਜੂਨ ਤੱਕ ਲਾਂਚ ਹੋਣ ਦੀ ਉਮੀਦ
ਕੰਪਨੀ ਨੇ ਇਸੇ ਸਾਲ ਫਰਵਰੀ ਵਿਚ ਆਈ. ਪੀ. ਓ. ਲਈ ਅਰਜ਼ੀ ਦਿੱਤੀ ਸੀ। ਉਮੀਦ ਹੈ ਕਿ ਕੰਪਨੀ ਜੂਨ ਦੀ ਸ਼ੁਰੂਆਤ ਤੱਕ ਆਈ. ਪੀ. ਓ. ਲਾਂਚ ਕਰ ਸਕਦੀ ਹੈ। ਸੋਨਾ ਕਾਮਸਟਾਰ ਨੇ ਆਈ. ਪੀ. ਓ. ਲਈ ਕ੍ਰੈਡਿਟ ਸੂਇਸ, ਨੋਮੂਰਾ, ਜੇ. ਪੀ. ਮਾਰਗਨ, ਜੇ. ਐੱਮ. ਫਾਈਨੈਂਸ਼ੀਅਲ ਅਤੇ ਕੋਟਕ ਮਹਿੰਦਰਾ ਕੈਪੀਟਲ ਨੂੰ ਆਪਣਾ ਪ੍ਰਮੁੱਖ ਪ੍ਰਬੰਧਕ ਨਿਯੁਕਤ ਕੀਤਾ ਹੈ। ਉੱਥੇ ਹੀ, ਮੈਡੀ ਐਸਿਸਟ ਨੇ 840 ਕਰੋੜ ਰੁਪਏ ਦੇ ਆਈ. ਪੀ. ਓ. ਅਤੇ ਫਿਨਕੇਅਰ ਸਮਾਲ ਫਾਈਨੈਂਸ ਬੈਂਕ ਨੇ 1,330 ਕਰੋੜ ਰੁਪਏ ਦੇ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾ ਕਰਾਏ ਹਨ। ਸੋਨਾ ਕਾਮਸਟਾਰ ਕਰਜ਼ੇ ਦੀ ਅਦਾਇਗੀ ਅਤੇ ਆਮ ਕਾਰਪੋਰੇਟ ਉਦੇਸ਼ਾਂ ਲਈ ਤਾਜ਼ਾ ਇਸ਼ੂ ਜ਼ਰੀਏ ਜੁਟਾਏ ਪੈਸੇ ਦੀ ਵਰਤੋਂ ਕਰੇਗੀ।


Sanjeev

Content Editor

Related News