17 ਮਾਰਚ ਤੋਂ ਕਈ ਫਲਾਈਟਾਂ ਰੱਦ, ਨਹੀਂ ਜਾ ਸਕੋਗੇ ਇਟਲੀ, ਫਰਾਂਸ, ਦੁਬਈ!

03/15/2020 3:51:11 PM

ਨਵੀਂ ਦਿੱਲੀ— ਵਿਦੇਸ਼ ਦੀ ਫਲਾਈਟ ਫੜਨ ਵਾਲੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਸਟੇਟਸ ਦੇਖ ਹੀ ਕੇ ਹਵਾਈ ਅੱਡੇ ਲਈ ਰਵਾਨਾ ਹੋਣਾ। ਦੁਬਈ, ਸਾਊਦੀ ਲਈ ਟਿਕਟ ਬੁੱਕ ਕਰਾਈ ਹੈ ਤਾਂ ਤੁਹਾਨੂੰ ਫਲਾਈਟ ਲੈਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਯਾਤਰਾ 'ਤੇ ਪਾਬੰਦੀਆਂ ਦੇ ਮੱਦੇਨਜ਼ਰ ਦੁਬਈ, ਸ਼ਾਰਜਾਹ ਤੇ ਅਬੂਧਾਬੀ ਲਈ ਕੁਝ ਉਡਾਣਾਂ ਨੂੰ 17 ਮਾਰਚ ਤੋਂ ਰੱਦ ਕਰਨ ਦਾ ਐਲਾਨ ਕੀਤਾ ਹੈ। ਤੁਹਾਡੀ ਵੀ ਟਿਕਟ ਬੁੱਕ ਹੈ ਤਾਂ ਫਲਾਈਟ ਦਾ ਸਟੇਟਸ ਜ਼ਰੂਰ ਦੇਖ ਲਓ।


 

ਇਹ ਵੀ ਰੱਦ-
ਏਅਰ ਇੰਡੀਆ ਨੇ ਵੀ ਦੁਬਈ, ਦੋਹਾ, ਮਸਕਟ ਅਤੇ ਰਿਆਦ ਲਈ ਸੇਵਾਵਾਂ ਇਕ ਮਹੀਨੇ ਲਈ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਕਾਰਨ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਯਾਤਰਾ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਜਹਾਜ਼ ਕੰਪਨੀ ਨੇ ਇਟਲੀ, ਫਰਾਂਸ, ਜਰਮਨੀ, ਸਪੇਨ, ਦੱਖਣੀ ਕੋਰੀਆ, ਇਜ਼ਰਾਇਲ ਤੇ ਸ਼੍ਰੀਲੰਕਾ ਲਈ 30 ਅਪ੍ਰੈਲ ਤੱਕ ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਵਿਸ਼ਵ ਭਰ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5,700 ਹੋ ਗਈ ਹੈ।

ਕੀ ਕਿਹਾ ਇੰਡੀਗੋ ਨੇ?
ਇੰਡੀਗੋ ਨੇ ਕਿਹਾ ਕਿ ਡਿਪਲੋਮੈਟਿਕ ਪਾਸਪੋਰਟ ਧਾਰਕਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਲੋਕਾਂ ਲਈ ਵੀਜ਼ਾ ਮੁਅੱਤਲ ਹੋਣ ਕਾਰਨ ਸਾਨੂੰ ਆਪਣੀਆਂ ਕੁਝ ਉਡਾਣਾਂ ਨੂੰ 17 ਮਾਰਚ, 2020 ਤੋਂ ਪਾਬੰਦੀਆਂ ਹਟਣ ਤੱਕ ਦੁਬਈ, ਸ਼ਾਰਜਾਹ ਤੇ ਅਬੂਧਾਬੀ ਲਈ ਰੱਦ ਕਰਨਾ ਪੈ ਰਿਹਾ। ਏਅਰਲਾਈਨ ਨੇ ਇਹ ਵੀ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਪੂਰੀ ਰਕਮ ਵਾਪਸ ਕੀਤੀ ਜਾਵੇਗੀ। ਉੱਥੇ ਹੀ, ਸਾਊਦੀ ਨੇ ਕੋਰੋਨਾ ਵਾਇਰਸ ਕਾਰਨ ਟੂਰਿਸਟ ਵੀਜ਼ਾ ਰੱਦ ਕਰ ਦਿੱਤੇ ਹਨ। ਇਸ ਕਾਰਨ ਇੰਡੀਗੋ ਨੇ ਰਿਆਦ, ਦਮਾਮ ਤੇ ਜੇੱਦਾਹ ਦੀ ਬੁਕਿੰਗ ਵਾਲੇ ਮੁਸਾਫਰਾਂ ਨੂੰ ਵੀ ਪੂਰਾ ਰਿਫੰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਵਿਚਕਾਰ ਸਪਾਈਸ ਜੈੱਟ ਦਾ ਕਹਿਣਾ ਹੈ ਕਿ ਉਸ ਨੇ ਹੁਣ ਤੱਕ ਫਲਾਈਟਸ ਰੱਦ ਕਰਨ ਦੀ ਕੋਈ ਯੋਜਨਾ ਨਹੀਂ ਬਣਾਈ ਹੈ। ਸਪਾਈਸ ਜੈੱਟ ਦੁਬਈ ਸਮੇਤ ਖਾੜੀ ਖੇਤਰ ਦੇ ਕੁਝ ਸਥਾਨਾਂ ਲਈ ਉਡਾਣ ਭਰਦੀ ਹੈ। ਗੋਏਅਰ ਜਲਦ ਹੀ ਉਡਾਣਾਂ ਜਾਰੀ ਰੱਖਣ ਜਾਂ ਰੱਦ ਕਰਨ ਦਾ ਫੈਸਲਾ ਲੈ ਸਕਦੀ ਹੈ, ਇਹ ਆਬੂਧਾਬੀ ਲਈ ਸਰਵਿਸ ਦਿੰਦੀ ਹੈ।

ਇਹ ਵੀ ਪੜ੍ਹੋ ►ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ 'ਤੇ ਪਾਬੰਦੀ ► ਖੁਸ਼ਖਬਰੀ! ਯੈੱਸ ਬੈਂਕ ਤੋਂ ਰੋਕ ਹਟਾਉਣ ਜਾ ਰਿਹੈ RBI, ਕਢਾ ਸਕੋਗੇ ਪੂਰੇ ਪੈਸੇ ►ਇਟਲੀ ਦੇ ਨਾਲ ਹੁਣ ਸਪੇਨ, ਫਰਾਂਸ 'ਚ ਵੀ ਰਹਿਣਾ ਪਵੇਗਾ ਵਿਹਲੇ, ਵੱਜੀ ਇਹ ਘੰਟੀ  ► ਟਰੂਡੋ ਦੀ ਪਤਨੀ ਤੋਂ ਬਾਅਦ ਹੁਣ ਇਸ PM ਦੀ ਪਤਨੀ ਨੂੰ ਵੀ ਹੋਇਆ ਕੋਰੋਨਾ


Related News