ਭਾਰਤ ਦੀ ਮੈਨੂਫੈਕਚਰਿੰਗ ਐਕਟੀਵਿਟੀਜ਼ ’ਚ ਆਈ ਨਰਮੀ, PMI 3 ਮਹੀਨਿਆਂ ਦੇ ਹੇਠਲੇ ਪੱਧਰ ’ਤੇ
Tuesday, Sep 03, 2024 - 10:32 AM (IST)
ਨਵੀਂ ਦਿੱਲੀ (ਭਾਸ਼ਾ) - ਪਿਛਲੇ ਮਹੀਨੇ ਦੇਸ਼ ਦੀ ਮੈਨੂਫੈਕਚਰਿੰਗ ਪੀ. ਐੱਮ.ਆਈ. ਅਗਸਤ ’ਚ 3 ਮਹੀਨਿਆਂ ਦੇ ਹੇਠਲੇ ਪੱਧਰ 57.5 ’ਤੇ ਆ ਗਈ ਜੋ ਮੰਗ ’ਚ ਨਰਮੀ ਦੇ ਕਾਰਨ ਹੈ। ਭਾਰਤ ਦੀਆਂ ਮੈਨੂਫੈਕਚਰਿੰਗ (ਵਿਨਿਰਮਾਣ) ਗਤੀਵਿਧੀਆਂ ’ਚ ਅਗਸਤ ’ਚ ਗਿਰਾਵਟ ਦਰਜ ਕੀਤੀ ਗਈ। ਇਹ ਜੁਲਾਈ ’ਚ 58.1 ਦੇ ਮੁਕਾਬਲੇ 57.5 ’ਤੇ ਆ ਗਈਆਂ ਪਰ ਇਹ ਆਪਣੀ ਲੰਮੀ-ਮਿਆਦ ਦੀ ਔਸਤ 54.0 ਤੋਂ ਉੱਪਰ ਹੈ, ਜੋ ਆਪਰੇਟਿੰਗ ਹਾਲਤਾਂ ’ਚ ਲੋੜੀਂਦੇ ਸੁਧਾਰ ਨੂੰ ਦਰਸਾਉਂਦਾ ਹੈ। ਐੱਸ. ਐਂਡ ਪੀ. ਗਲੋਬਲ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ।
ਭਾਰਤੀ ਨਿਰਮਾਣ ਖੇਤਰ ’ਚ ਵਿਸਤਾਰ ਜਾਰੀ ਰਿਹਾ
ਐੱਚ. ਐੱਸ. ਬੀ. ਸੀ. ਦੇ ਮੁਖ ਭਾਰਤ ਅਰਥ ਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਅਗਸਤ ’ਚ ਭਾਰਤ ਦੇ ਨਿਰਮਾਣ ਖੇਤਰ ਦਾ ਵਿਸਤਾਰ ਜਾਰੀ ਰਿਹਾ, ਹਾਲਾਂਕਿ ਵਿਸਤਾਰ ਦੀ ਰਫ਼ਤਾਰ ਥੋੜੀ ਹੌਲੀ ਰਹੀ। ਨਵੇਂ ਆਰਡਰ ਅਤੇ ਆਉਟਪੁਟ ਵੀ ਮੁੱਖ ਰੁਝਾਨ ਨੂੰ ਦਰਸਾਉਂਦੇ ਹਨ। ਕੁਝ ਪੈਨਲਿਸਟਾਂ ਨੇ ਮੰਦੀ ਦੇ ਕਾਰਨ ਸਖ਼ਤ ਮੁਕਾਬਲੇ ਦਾ ਹਵਾਲਾ ਦਿੱਤਾ। ਫਿਰ ਵੀ ਸਾਰੇ ਤਿੰਨੋਂ ਸੂਚਕ ਆਪਣੀ ਇਤਿਹਾਸਕ ਔਸਤ ਤੋਂ ਉੱਪਰ ਬਣੇ ਹੋਏ ਹਨ। ਭਾਰਤੀ ਨਿਰਮਾਤਾਵਾਂ ਨੇ ਅਗਸਤ ਦੌਰਾਨ ਨਵੇਂ ਕਾਰੋਬਾਰ ਅਤੇ ਆਉਟਪੁਟ ’ਚ ਮਾਮੂਲੀ ਵਾਧਾ ਦਰਜ ਕੀਤਾ, ਹਾਲਾਂਕਿ ਇਤਿਹਾਸਕ ਮਾਪਦੰਡਾਂ ਅਨੁਸਾਰ ਵਿਸਤਾਰ ਦੀਆਂ ਦਰਾਂ ਉੱਚੀਆਂ ਰਹੀਆਂ।
ਇਨਪੁਟ ਲਾਗਤ ’ਚ ਹੌਲੀ ਹੋ ਗਈ
ਐੱਚ. ਐੱਸ. ਬੀ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦਕਿ ਵਪਾਰਕ ਭਰੋਸਾ ਘੱਟ ਹੋ ਗਿਆ, ਫਰਮਾਂ ਨੇ ਇਨਪੁਟ ਦੀ ਕਮੀ ਤੋਂ ਬਚਣ ਲਈ ਖਰੀਦ ਦੇ ਪੱਧਰ ਨੂੰ ਵਧਾ ਦਿੱਤਾ ਹੈ। ਇਨਪੁਟ ਕੀਮਤ ਮਹਿੰਗਾਈ ਦਰ 5 ਮਹੀਨਿਆਂ ’ਚ ਸਭ ਤੋਂ ਹੌਲੀ ਹੋ ਗਈ। ਮੰਗ ਦੀ ਲਚਕਤਾ ਦਾ ਮਤਲਬ ਹੈ ਕਿ ਫਰਮਾਂ ਵਿਕਰੀ ਮੁੱਲ ਨੂੰ ਵਧਾ ਕੇ ਆਪਣੇ ਗਾਹਕਾਂ ਨਾਲ ਵਾਧੂ ਲਾਗਤ ਬੋਝ ਨੂੰ ਆਰਾਮ ਨਾਲ ਸਾਂਝਾ ਕਰਨ ਦੇ ਯੋਗ ਸਨ। ਹਾਂਪੱਖੀ ਨੋਟ ’ਤੇ ਇਨਪੁਟ ਲਾਗਤ ’ਚ ਵਾਧਾ ਤੇਜ਼ੀ ਨਾਲ ਹੌਲੀ ਹੋ ਗਿਆ। ਨਿਰਮਾਤਾਵਾਂ ਨੇ ਸੁਰੱਖਿਆ ਸਟਾਕ ਬਣਾਉਣ ਲਈ ਆਪਣੇ ਕੱਚੇ ਮਾਲ ਦੀ ਖਰੀਦ ਗਤੀਵਿਧੀ ’ਚ ਵਾਧਾ ਕੀਤਾ।
ਇਨਪੁਟ ਲਾਗਤਾਂ ਦੇ ਅਨੁਸਾਰ ਆਉਟਪੁਟ ਮੁੱਲ ਮਹਿੰਗਾਈ ਦੀ ਗਤੀ ਵੀ ਹੌਲੀ ਹੋ ਗਈ ਪਰ ਇਹ ਮੰਦੀ ਬਹੁਤ ਘੱਟ ਹੱਦ ਤੱਕ ਸੀ, ਜਿਸ ਨਾਲ ਨਿਰਮਾਤਾਵਾਂ ਲਈ ਮਾਰਜਿਨ ਵਧ ਗਿਆ।
ਪ੍ਰਾਂਜੁਲ ਭੰਡਾਲੀ ਨੇ ਕਿਹਾ ਮੁਕਾਬਲੇ ਦੇ ਦਬਾਵਾਂ ਅਤੇ ਮਹਿੰਗਾਈ ਦੀਆਂ ਚਿੰਤਾਵਾਂ ਤੋਂ ਪ੍ਰੇਰਿਤ ਹੋ ਕੇ ਆਉਣ ਵਾਲੇ ਸਾਲਾਂ ਲਈ ਵਪਾਰ ਨਜ਼ਰੀਆ ਅਗਸਤ ’ਚ ਥੋੜਾ ਘੱਟ ਹੋ ਗਿਆ। ਐੱਚ. ਐੱਸ. ਬੀ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੂਜੀ ਵਿੱਤੀ ਤਿਮਾਹੀ ਦੇ ਵਿਚਾਲੇ ਨਵੇਂ ਕਾਰੋਬਾਰ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਵਿਸਤਾਰ ਦੀ ਗਤੀ 7 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ। ਇਹ ਵਾਧਾ ਮੁੱਖ ਤੌਰ ’ਤੇ ਵਿਗਿਆਪਨ, ਬ੍ਰਾਂਡ ਪਛਾਣ ਅਤੇ ਸਿਹਤਮੰਦ ਮੰਗ ਦੇ ਰੁਝਾਨ ਦੇ ਕਾਰਨ ਹੋਇਆ।