ਸਮਾਜਿਕ ਸੁਰੱਖਿਆ ਯੋਜਨਾਵਾਂ ਗ਼ਰੀਬ ਲੋਕਾਂ ਨੂੰ ਵਿੱਤੀ ਜੋਖ਼ਮਾਂ ਤੋਂ ਬਚਾਉਂਦੀਆਂ ਹਨ: ਸੀਤਾਰਮਨ

Tuesday, May 09, 2023 - 12:04 PM (IST)

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਉਦੇਸ਼ ਜ਼ਰੂਰੀ ਵਿੱਤੀ ਸੇਵਾਵਾਂ, ਖ਼ਾਸ ਤੌਰ 'ਤੇ ਗ਼ਰੀਬਾਂ ਨੂੰ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪੀ.ਐੱਮ.ਜੇ.ਜੇ.ਬੀ.ਵਾਈ ਅਤੇ ਪੀ.ਐੱਮ.ਐੱਸ.ਬੀ.ਵਾਈ ਸਮੇਤ ਤਿੰਨ ਸਮਾਜਿਕ ਸੁਰੱਖਿਆ ਯੋਜਨਾਵਾਂ ਗ਼ਰੀਬਾਂ ਨੂੰ ਜੋਖ਼ਮ, ਨੁਕਸਾਨ ਅਤੇ ਵਿੱਤੀ ਅਨਿਸ਼ਚਿਤਤਾ ਤੋਂ ਬਚਾਉਂਦੀਆਂ ਹਨ। ਤਿੰਨ ਸਮਾਜਿਕ ਸੁਰੱਖਿਆ (ਜਨ ਸੁਰੱਖਿਆ) ਸਕੀਮਾਂ - ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਤੇ ਅਟਲ ਪੈਨਸ਼ਨ ਯੋਜਨਾ (APY) - 9 ਮਈ, 2015 ਨੂੰ ਸ਼ੁਰੂ ਕੀਤੀਆਂ ਗਈਆਂ ਸਨ।

ਦੱਸ ਦੇਈਏ ਕਿ ਇਹ ਤਿੰਨੋਂ ਸਕੀਮਾਂ ਨਾਗਰਿਕਾਂ ਦੀ ਭਲਾਈ ਲਈ ਹਨ, ਜੋ ਅਣਕਿਆਸੇ ਘਟਨਾਵਾਂ ਅਤੇ ਵਿੱਤੀ ਅਨਿਸ਼ਚਿਤਤਾਵਾਂ ਦੇ ਮਾਮਲੇ ਵਿੱਚ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਵਿੱਤ ਮੰਤਰੀ ਨੇ ਜਨ ਸੁਰੱਖਿਆ ਯੋਜਨਾਵਾਂ ਦੀ 8ਵੀਂ ਵਰ੍ਹੇਗੰਢ 'ਤੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਕਮਜ਼ੋਰ ਲੋਕਾਂ ਨੂੰ ਜ਼ਰੂਰੀ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਹੈ, ਜਿਨ੍ਹਾਂ ਕੋਲ ਜੋਖ਼ਮਾਂ ਨਾਲ ਸਿੱਝਣ ਦੀ ਘੱਟ ਸਮਰੱਥਾ ਹੈ। ਸੀਤਾਰਮਨ ਨੇ ਤਿੰਨ ਸਕੀਮਾਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 26 ਅਪ੍ਰੈਲ 2023 ਤੱਕ ਪੀਐੱਮਜੇਜੇਬੀਵਾਈ ਦੇ ਤਹਿਤ 16.2 ਕਰੋੜ, ਪੀਐੱਮਐੱਸਬੀਵਾਈ ਦੇ ਤਹਿਤ 34.2 ਕਰੋੜ ਅਤੇ ਏਪੀਵਾਈ ਦੇ ਤਹਿਤ 5.2 ਕਰੋੜ ਨਾਮਾਂਕਣ ਕੀਤੇ ਗਏ ਹਨ। ਪੀਐੱਮਜੇਜੇਬੀਵਾਈ ਬਾਰੇ, ਵਿੱਤ ਮੰਤਰੀ ਨੇ ਕਿਹਾ ਕਿ ਇਸ ਨੇ 6.64 ਲੱਖ ਪਰਿਵਾਰਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਉਨ੍ਹਾਂ ਨੂੰ ਕੁੱਲ 13,290 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

ਉਨ੍ਹਾਂ ਦੱਸਿਆ ਕਿ ਪੀਐੱਮਐੱਸਬੀਵਾਈ ਤਹਿਤ ਕੁੱਲ 1.15 ਲੱਖ ਤੋਂ ਵੱਧ ਪਰਿਵਾਰਾਂ ਨੂੰ 2,302 ਕਰੋੜ ਰੁਪਏ ਦਿੱਤੇ ਗਏ ਹਨ। PMJJBY ਅਤੇ PMSBY ਲਈ ਦਾਅਵੇ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ, "ਇਨ੍ਹਾਂ ਯੋਜਨਾਵਾਂ ਦੀ ਪਹੁੰਚ ਨੂੰ ਵਧਾਉਣ ਲਈ ਇਹਨਾਂ ਨੂੰ ਇੱਕ ਨਿਸ਼ਾਨਾ ਪਹੁੰਚ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਇਨ੍ਹਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਦੇਸ਼ ਭਰ ਦੇ ਹਰੇਕ ਯੋਗ ਵਿਅਕਤੀ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਇਨ੍ਹਾਂ ਯੋਜਨਾਵਾਂ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਲਈ ਹਰ ਖੇਤਰ ਵਿੱਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। 


rajwinder kaur

Content Editor

Related News