ਚੋਣਾਂ ਦੇ ਵਿਗਿਆਪਨਾਂ ਨਾਲ ਸੋਸ਼ਲ ਮੀਡੀਆ ਦੀ ਹੋਵੇਗੀ ਚਾਂਦੀ

Saturday, Dec 08, 2018 - 12:24 PM (IST)

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਪਿਛਲੇ ਕੁਝ ਮਹੀਨਿਆਂ ਤੋਂ ਟੀ.ਵੀ. 'ਤੇ ਆਪਣੀ ਮੌਜੂਦਗੀ ਦੇ ਵਿਗਿਆਪਨ ਬਹੁਤ ਜ਼ਿਆਦਾ ਦੇ ਰਹੀ ਹੈ। ਆਮ ਚੋਣਾਂ ਲਈ 6 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਅਜਿਹੇ 'ਚ ਹੋਰ ਦੂਜੀਆਂ ਸਿਆਸੀ ਪਾਰਟੀਆਂ ਵੀ ਇਸ ਮੁਕਬਾਲੇ 'ਚ ਪਿੱਛੇ ਨਹੀਂ ਹਨ ਅਤੇ ਖੁੱਲ੍ਹ ਕੇ ਪ੍ਰਚਾਰ ਲਈ ਵਿਗਿਆਪਨ ਦੇ ਰਹੀਆਂ ਹਨ। 2019 ਦੀਆਂ ਆਮ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵਲੋਂ ਵਿਗਿਆਪਨਾਂ 'ਤੇ ਕੀਤਾ ਜਾ ਰਿਹਾ ਖਰਚ 30 ਅਰਬ ਰੁਪਏ ਪਾਰ ਕਰ ਸਕਦਾ ਹੈ। ਜਿਹੜਾ ਕਿ ਪੰਜ ਸਾਲ ਪਹਿਲਾਂ ਦੇ 15 ਅਰਬ ਰੁਪਏ ਦੇ ਖਰਚੇ ਦਾ ਦੁੱਗਣਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੁੱਲ ਖਰਚ ਦਾ ਇਕ ਚੌਥਾਈ ਹਿੱਸਾ ਸੋਸ਼ਲ ਮੀਡੀਆ 'ਤੇ ਖਰਚ ਕੀਤਾ ਜਾਵੇਗਾ। ਇਹ ਰਾਸ਼ੀ ਕਰੀਬ 8 ਅਰਬ ਰੁਪਏ ਹੋਵੇਗੀ ਜਿਹੜੀ ਕਿ 2014 ਦੀਆਂ ਚੋਣਾਂ 'ਚ ਸੋਸ਼ਲ ਮੀਡੀਆ ਦੇ ਪ੍ਰਚਾਰ ਲਈ ਖਰਚ ਕੀਤੀ ਰਾਸ਼ੀ ਤੋਂ ਕਾਫੀ ਜ਼ਿਆਦਾ ਹੈ। ਪਿਛਲੀਆਂ ਚੋਣਾਂ ਵਿਚ ਸੋਸ਼ਲ ਮੀਡੀਆ 'ਤੇ 3.5 ਤੋਂ 4 ਅਰਬ ਰੁਪਏ ਖਰਚ ਕੀਤੇ ਗਏ, ਜਿਸ ਵਿਚ ਭਾਜਪਾ ਸਭ ਤੋਂ ਅੱਗੇ ਸੀ। ਪਾਰਟੀ ਨੇ ਨੌਜਵਾਨ ਵੋਟਰਾਂ ਨੂੰ ਭਰਮਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ।

ਸਿਆਸੀ ਪਾਰਟੀਆਂ ਅਖਬਾਰ, ਟੀ.ਵੀ. ਰੇਡਿਓ ਅਤੇ ਸੋਸ਼ਲ ਮੀਡੀਆ ਦੇ ਮਿਲੇ-ਜੁਲੇ ਪਲੇਟਫਾਰਮ ਦੀ ਵਰਚੋਂ ਕਰਨਗੀਆਂ ਜਿਸ ਦੀ ਸਹਾਇਤਾ ਨਾਲ ਹਰ ਵਰਗ ਦੇ ਲੋਕਾਂ ਨਾਲ ਸੰਪਰਕ ਹੋ ਸਕੇ। ਜਦੋਂ ਵੋਟ ਹਾਸਲ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਵੋਟ ਮਹੱਤਵਪੂਰਨ ਹੋ ਜਾਂਦੀ ਹੈ। ਵਿਧਾਨ ਸਭਾ ਚੋਣਾਂ ਦਾ ਕੰਮ ਖਤਮ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਆਪਣੇ ਵਿਗਿਆਪਨ ਅਤੇ ਮੀਡੀਆ ਸਾਂਝੇਦਾਰਾਂ ਦੀ ਚੋਣ ਕਰ ਸਕਦੀਆਂ ਹਨ।


Related News