ਸੋਸ਼ਲ ਮੀਡੀਆ ਕੰਪਨੀਆਂ ਨੂੰ ਐਕਟੀਵ ਮੋਬਾਇਲ ਨੰਬਰਸ ਲਈ ਬਣਾਉਣਾ ਹੋਵੇਗਾ ਡਾਟਾਬੇਸ : IT ਮੰਤਰਾਲਾ

01/30/2020 7:27:56 PM

ਗੈਜੇਟ ਡੈਸਕ—ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰਾਲਾ ਨੇ ਪ੍ਰਸਤਾਵ ਜਾਰੀ ਕੀਤੀ ਹੈ ਜਿਸ 'ਚ ਦਿੱਗਜ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਐਕਟੀਵ ਰਹਿਣ ਵਾਲੇ ਮੋਬਾਇਲ ਨੰਬਰ ਦਾ ਇਕ ਵੱਖ ਤੋਂ ਡਾਟਾਬੇਸ ਤਿਆਰ ਕਰਨਾ ਹੋਵੇਗਾ। ਦੱਸ ਦੇਈਏ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਤਸਦੀਕ ਕਾਰਨਾਂ ਨੂੰ ਲੈ ਕੇ ਇਹ ਡਾਟਾਬੇਸ ਬਣਾਉਣਾ ਪਵੇਗਾ। ਸੂਤਰਾਂ ਦੀ ਮੰਨੀਏ ਤਾਂ ਇਹ ਪ੍ਰਸਤਾਵ ਤੇਜ਼ੀ ਨਾਲ ਫੈਸਦੇ ਸੋਸ਼ਲ ਮੀਡੀਆ ਦੇ ਖੇਤਰ 'ਚ ਯੂਜ਼ਰਸ ਨੂੰ ਲੈ ਕੇ ਜਾਣਕਾਰੀ ਨਾ ਹੋਣ ਵਰਗੇ ਮੁੱਦਿਆਂ ਤੋਂ ਨਜਿੱਠਣ 'ਚ ਮਦਦ ਕਰੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੋਸ਼ਲ ਮੀਡੀਆ ਕੰਪਨੀਆਂ ਲਈ ਮੌਜੂਦਾ ਨਿਯਮਾਂ 'ਚ ਸੋਧ ਦੇ ਹਿੱਸੇ ਦੇ ਤੌਰ 'ਤੇ ਪਹਿਲੀ ਵਾਰ ਇਸ ਨੂੰ ਪੇਸ਼ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਵੇਂ ਨਿਯਮਾਂ ਦੀ ਪਾਲਨਾ ਕਰਨੀ ਪਵੇਗੀ। ਉੱਥੇ, ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਵੱਡੀ ਸੋਸ਼ਲ ਮੀਡੀਆ ਕੰਪਨੀਆਂ ਮੱਧ ਇੰਸਟੀਚਿਊਟ ਅਤੇ ਮੰਚਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਜ਼ਰੂਰਤ ਦੇ ਵਿਚਾਲੇ ਦੇ ਫਰਕ 'ਤੇ ਜ਼ੋਰ ਦੇਣਾ ਹੋਵੇਗਾ। ਨਾਲ ਹੀ ਇਨ੍ਹਾਂ ਕੰਪਨੀਆਂ ਨੂੰ ਲਾਗੂ ਹੋਣ ਵਾਲੇ ਨਿਯਮਾਂ ਤਹਿਤ ਜ਼ਰੂਰਤ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਸਪਸ਼ੱਟ ਰੂਪ ਨਾਲ ਜ਼ਿਕਰ ਕਰਨਾ ਪਵੇਗਾ।

ਸੂਚਨਾ ਤਕਨਾਲੋਜੀ ਮੰਤਰਾਲਾ ਵੱਲੋਂ ਜਾਰੀ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਪ੍ਰਮੁੱਖ ਸੋਸ਼ਲ ਮੀਡੀਆ ਮੱਧ ਇਕਾਈਆਂ ਨੂੰ ਉਨ੍ਹਾਂ ਦੇ ਉਪਭੋਗਤਾ 'ਚ ਐਕਟੀਵ ਰਹਿਣ ਵਾਲੇ ਮੋਬਾਇਲ ਨੰਬਰ ਦੀ ਪੁਸ਼ਟੀ ਕਰਨੀ ਹੋਵੇਗੀ ਅਤੇ ਉਨ੍ਹਾਂ ਦਾ ਵੱਖ ਤੋਂ ਡਾਟਾ ਬਣਾਉਣਾ ਹੋਵੇਗਾ।


Karan Kumar

Content Editor

Related News